ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਮਰੀਕਾ ਸਰਕਾਰ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨੀ ਨਾਗਰਿਕਾਂ ਨੂੰ 5 ਸਾਲ ਦੀ ਥਾਂ ਤੇ ਹੁਣ 3 ਮਹੀਨਿਆਂ ਦਾ ਵੀਜਾਂ ਦੇਣ ਦਾ ਐਲਾਨ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਸਰਕਾਰ ਨੇ ਪਾਕਿਸਤਾਨ ਨੂੰ ਵੀਜਾ ਮਿਆਦ ਘਟਾਉਣ ਦੇ ਨਾਲ ਫੀਸ ਚ ਵੀ ਵਾਧਾ ਕਰਨ ਦਾ ਵੀ ਐਲਾਨ ਕੀਤਾ ਹੈ ਜਿਸ ਕਾਰਨ ਪਾਕਿਸਤਾਨ ਤੋਂ ਅਮਰਿਕਾ ਜਾਣ ਵਾਲੇ ਨਾਗਰਿਕ 12 ਮਹੀਨੇ ਤੋਂ ਵੱਧ ਅਮਰੀਕਾ ਚ ਨਹੀਂ ਰਹਿ ਸਕਣਗੇ। ਜਿਸ ਕਾਰਨ ਨਾਗਰਿਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

