ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿਹਾਰ ‘ਚ ਇਕ ਵਿਅਕਤੀ ਵੱਲੋਂ ਈਵੀਐੱਮ ਮਸ਼ੀਨ ਤੋੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਨੌਜਵਾਨ ਨੇ ਗੁੱਸੇ ਚ ਆ ਕੇ ਈਵੀਐੱਮ ਨੂੰ ਤੋੜ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮਾਂ ਨੇ ਉਸਦੀ ਮਨਪਸੰਦ ਪਾਰਟੀ ਨੂੰ ਵੋਟ ਨਹੀਂ ਪਾਈ ਤਾਂ ਉਹ ਗੁੱਸੇ ਵਿੱਚ ਆ ਗਿਆ।
ਨੌਜਵਾਨ ਦਾ ਗੁੱਸਾ ਇਹਨਾਂ ਜਿਆਦਾ ਵਧ ਗਿਆ ਕਿ ਉਸਨੇ ਗੁੱਸੇ ਚ ਆਕੇ ਈਵੀਐੱਮ ਹੀ ਤੋੜ ਦਿੱਤੀ। ਇਸ ਮਾਮਲੇ ਤੋਂ ਬਾਅਦ ਮੌਕੇ ਤੇ ਮੋਜੂਦ ਸੁਰੱਖਿਆ ਬਲਾ ਨੇ ਨੌਜਵਾਨ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਈਵੀਐੱਮ ਦੇ ਟੱਟ ਜਾਣ ਤੋਂ ਬਾਅਦ ਨਵੀਂ ਈਵੀਐੱਮ ਮੰਗਵਾਈ ਗਈ ਤੇ ਵੋਟਿੰਗ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ।

