ਖੁੰਖਾਰ ਬਦਮਾਸ਼ਾਂ ਨੇ ਪਤੀ ਦੀ ਕੁੱਟਮਾਰ ਕਰ ਪਤਨੀ ਨੂੰ ਨਗਨ ਕਰ ਬਣਾਈ ਵੀਡੀਓ ਤੇ ਫਿਰ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ ਜਿਸ ਕਾਰਨ ਬਦਮਾਸ਼ਾਂ ‘ਚ ਹੁਣ ਪੁਲਿਸ ਦਾ ਖੌਫ ਵੀ ਨਹੀਂ ਰਿਹਾ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ ਜਿਸ ਕਾਰਨ ਬਦਮਾਸ਼ਾਂ ‘ਚ ਹੁਣ ਪੁਲਿਸ ਦਾ ਖੌਫ ਵੀ ਨਹੀਂ ਰਿਹਾ ਹੈ। ਜਿਸ ਦੇ ਚੱਲਦੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਿਲਕੁੱਲ ਵੀ ਨਹੀਂ ਕਤਰਾਉਂਦੇ। ਇਸੇ ਤਰ੍ਹਾਂ ਦਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਬਦਮਾਸ਼ਾਂ ਨੇ ਆਪਣਾ ਖੌਫਨਾਕ ਰੂਪ ਦਿਖਾਉਂਦੇ ਹੋਏ ਪਹਿਲਾਂ ਤਾ ਇਕ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਫਿਰ ਉਸਦੀ ਪਤਨੀ ਤੇ ਤਸ਼ੱਦਦ ਢਾਹਿਆ।

Rape case ਮਿਲੀ ਜਾਣਕਾਰੀ ਦੇ ਅਨੁਸਾਰ ਇਕ ਨੌਜਵਾਨ ਨੇ ਘਰ ਤੋਂ ਕੱਢਣ ਦੇ ਗੁੱਸੇ ‘ਚ ਆਪਣੇ ਦੋਸਤਾਂ ਦੇ ਨਾਲ ਮਿਲਕੇ ਆਪਣਾ ਖੌਫ ਮਚਾਇਆ। ਦਸ ਦਈਏ ਕਿ ਨੌਜਵਾਨ ਨੇ ਆਪਣੇ ਸਾਥੀ ਬਦਮਾਸ਼ਾਂ ਦੇ ਨਾਲ ਮਿਲਕੇ ਘਰ ਚ ਜਬਰਨ ਵੜ੍ਹ ਕੇ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਇਸ ਤੋਂ ਬਾਅਦ ਪੀੜਤ ਵਿਅਕਤੀ ਦੀ ਪਤਨੀ ਦੇ ਨਾਲ ਬੂਰਾ ਸਲੂਕ ਕੀਤਾ। ਇਹਨਾਂ ਹੀ ਨਹੀਂ ਉਹਨਾਂ ਨੇ ਮਹਿਲਾ ਨੂੰ ਗਲੀ ਚ ਘੜੀਸੀਆ ਤੇ ਫਿਰ ਘਰ ਲਿਆ ਕੇ ਉਹਦੀ ਬਿਨ੍ਹਾਂ ਕਪੜੇ ਤੋਂ ਵੀਡੀਓ ਵੀ ਬਣਾਈ।

rape case

ਇਸ ਤੋਂ ਬਾਅਦ ਬਦਮਾਸ਼ਾਂ ਨੇ ਦੋਹਾਂ ਪਤੀ-ਪਤਨੀ ਨੂੰ ਮਾਰਕੁੱਟ ਕੇ ਸੜ੍ਹਕ ਤੇ ਸੁੱਟ ਕੇ ਚੱਲੇ ਗਏ। ਨਾਲ ਹੀ ਉਹ ਧਮਕੀ ਦੇ ਕੇ ਗਏ ਕਿ ਜੇਕਰ ਉਹਨਾਂ ਨੇ ਪੁਲਿਸ ਨੂੰ ਕੁਝ ਵੀ ਦੱਸਿਆ ਤਾਂ ਉਸਦੀ ਵੀਡੀਓ ਸੋਸ਼ਲ ਮੀਡੀਆ ਤੇ ਪਾ ਦੇਣਗੇ। ਫਿਲਹਾਲ ਦੋਹਾਂ ਪਤੀ ਪਤਨੀ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਤੇ ਨਾਲ ਹੀ ਪੁਲਿਸ ਵੱਲੋਂ  ਬਦਮਾਸ਼ਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *