ਗੁਰਦੁਆਰੇ ਵਿੱਚ ਨੌਜਵਾਨ ਨੂੰ ਰੱਬ ਦਾ ਨਾਂ ਲੈਣਾ ਪਿਆ ਮਹਿੰਗਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨਾਭਾ ਵਿਖੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿੱਖੇ ਇਕ ਨੌਜਵਾਨ ਨੂੰ ਪਰਮਾਤਮਾ ਦਾ ਨਾਂ ਲੈਣਾ ਉਸ ਸਮੇਂ ਭਾਰੀ ਪੈ ਗਿਆ ਜਦੋ ਰੱਬ ਦਾ ਨਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨਾਭਾ ਵਿਖੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿੱਖੇ ਇਕ ਨੌਜਵਾਨ ਨੂੰ ਪਰਮਾਤਮਾ ਦਾ ਨਾਂ ਲੈਣਾ ਉਸ ਸਮੇਂ ਭਾਰੀ ਪੈ ਗਿਆ ਜਦੋ ਰੱਬ ਦਾ ਨਾਂ ਲੈਣ ਤੇ  ਉਸ ਨਾਲ ਕੁੱਟਮਾਰ ਕੀਤੀ ਗਈ। ਦੱਸ ਦਈਏ ਕਿ ਇਕ ਭੇਲੇ ਭਾਲੇ ਜਾਂ ਸਪੈਸ਼ਲ ਨੌਜਵਾਨ ਦੀ ਗੁਰਦੁਆਰੇ ਦੇ ਪਾਠੀ ਨੇ ਉਸ ਵੇਲੇ ਕੁੱਟਮਾਰ ਕੀਤੀ ਜਦੋ ਉਸਨੇ ਭੋਗ ਦੇ ਸਮਾਗਮ ਦੇ ਦੌਰਾਨ ਨੌਜਵਾਨ ਨੇ ‘ਬੋਲੇ ਸੋਨਿਹਾਲ’ ਦਾ ਜੈਕਾਰਾ ਲਗਾ ਦਿੱਤਾ।

Punjab youth  ਜਿਸਨੂੰ ਅਜਿਹਾ ਕਰਨਾ ਕਾਫੀ ਮਹਿੰਗਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਜੈਕਾਰਾ ਲਗਾਉਣ ਦੇ ਕਾਰਨ ਪਾਠੀ ਨੇ ਨੌਜਵਾਨ ਦੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕੁੱਟਮਾਰ ਕਰ ਦਿੱਤੀ ਜਿਸ ਕਾਰਨ ਉਹ ਬੂਰੀ ਤਰ੍ਹਾਂ ਜਖਮੀ ਹੋ ਗਿਆ। ਨਾਲ ਹੀ ਨੌਜਵਾਨ ਨੂੰ ਇਸ ਘਟਨਾ ਦੇ ਬਾਰੇ ਕਿਸੇ ਨੂੰ ਨਾ ਦੱਸਣ ਬਾਰੇ ਵੀ ਧਮਕਾਇਆ।

Punjab youth

ਇਸ ਮਾਮਲੇ ਤੋਂ ਬਾਅਦ ਵੀ ਨੌਜਵਾਨ ਗੁਰਦੁਆਰੇ ਵਿੱਚ ਸੇਵਾ ਕਰਦਾ ਰਿਹਾ ਪਰ ਜਦੋ ਰਾਤ ਨੂੰਉਸਦੇ ਸਰੀਰ ਤੇ ਇਕ ਵਿਅਕਤੀ ਨੇ ਜਖਮਾਂ ਦੇ ਨਿਸ਼ਾਨ ਦੇਖੇ ਤਾਂ ਉਸਨੂੰ ਤੁਰੰਤ ਹੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਣਯੋਗ ਗੱਲ ਹੈ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *