ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ‘ਚ ਹਰ ਕੋਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਹੇ ਹਨ। ਜਿੱਥੇ ਇਕ ਪਾਸੇ ਸੋਸ਼ਲ ਮੀਡੀਆ ਨੇ ਦੂਰ ਬੈਠੇ ਲੋਕਾਂ ਨੂੰ ਇਕ ਦੂਜੇ ਦੇ ਨਾਲ ਜੋੜਿਆ ਹੈ। ਉੱਥੇ ਹੀ ਇਸ ਕਾਰਨ ਕਈ ਅਪਰਾਧ ਨੂੰ ਵੀ ਜਨਮ ਦਿੱਤਾ ਹੈ। ਦਸ ਦਈਏ ਕਿ ਮਾਨਸਾ ‘ਚ ਪੁਲਿਸ ਨੇ ਇਕ ਅਜਿਹੇ ਸ਼ਖਸ ਨੂੰ ਕਾਬੂ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ।
ਜਿਸਨੇ ਇਕ ਫੇਕ ਆਈਡੀ ਬਣਾ ਕੇ ਇਕ ਲੜਕੀ ਦੀ ਫੋਟੋ ਨੂੰ ਵਾਇਰਲ ਕੀਤਾ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਨੌਜਵਾਨ ਨੇ ਫੇਕ ਲੜਕੀ ਦੀ ਫੇਸਬੁੱਕ ਆਈਡੀ ਬਣਾ ਕੇ ਉਸਨੂੰ ਵਾਇਰਲ ਕੀਤਾ ਤੇ ਨਾਲ ਹੀ ਆਈਡੀ ਦਾ ਗਲਤ ਇਸਤੇਮਾਲ ਕਰਦਾ ਸੀ। ਪਰ ਪੁੁਲਿਸ ਨੇ ਇਸ ਮਾਮਲੇ ਦੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ।

