ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਵਾਰ ਫਿਰ ਤੋਂ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਚ ਆ ਗਈ ਹੈ। ਦਸ ਦਈਏ ਕਿ ਇਕ ਨੌਜਵਾਨ ਨੇ ਪੰਜਾਬ ਪੁਲਿਸ ਤੇ ਥਰਡ ਡਿਗਰੀ ਟਾਰਟਰ ਦੇਣ ਦੇ ਇਲਜ਼ਾਮ ਲਾਏ ਹਨ। ਇਸ ਮਾਮਲੇ ਤੇ ਨੌਜਵਾਨ ਦਾ ਕਹਿਣਾ ਹੈ ਕਿ ਪੁਲਿਸ ਨੇ ਉਸਨੂੰ ਨਸ਼ੇ ਦੇ ਝੁਠੇ ਕੇਸ ਪਾਇਆ।
ਇਹਨਾਂ ਹੀ ਨਹੀਂ ਪੁਲਿਸ ਤੇ ਥਰਡ ਡਿਗਰੀ ਟਾਰਚਰ ਵੀ ਦਿੱਤਾ ਜਿਸ ਕਾਰਨ ਨੌਜਵਾਨ ਦੇ ਸਰੀਰ ਤੇ ਗੰਭੀਰ ਨਿਸ਼ਾਨ ਬਣੇ ਹੋਏ ਹਨ। ਇਸ ਤੋਂ ਇਲਾਵਾ ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਪੁਲਿਸ ਨੇ ਉਸਨੂੰ ਹੋਰ ਨਸ਼ਾ ਤਸਕਰਾਂ ਨੂੰ ਕਾਬੂ ਕਰਾਉਣ ਲਈ ਕਿਹਾ ਹੈ। ਜਿਸ ਦੇ ਬਦਲੇ ਉਹਨਾਂ ਨੇ ਕਿਹਾ ਹੈ ਕਿ ਉਹ ਹੋਰ ਤਸਕਰਾਂ ਨੂੰ ਕਾਬੂ ਕਰਵਾਉਂਦਾ ਹੈ ਤਾਂ ਉਸਨੰ ਇਕ ਲੱਖ ਰੁਪਏ ਤੇ ਚਿੱਟਾ ਤੇ ਡੋਡੇ ਦੇਵਾਂਗੇ।
ਪਰ ਜਦੋ ਨੌਜਵਾਨ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਨੌਜਵਾਨ ਨੂੰ ਕਰੰਟ ਲਗਾਇਆ ਤੇ ਬੇਰਹਿਮੀ ਦੇ ਨਾਲ ਕੁੱਟਿਆ। ਇਸ ਮਾਮਲੇ ਤੇ ਨੌਜਵਾਨ ਦਾ ਕਹਿਣਾ ਹੈ ਕਿ ਆਰੋਪੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜਿਸ ਤੇ ਐੱਸਪੀ ਨੇ ਕਿਹਾ ਹੈ ਕਿ ਉਹ ਬਣਦੀ ਕਾਰਵਾਈ ਕਰਨਗੇ।

