ਨੌਜਵਾਨ ਨੇ ਔਰਤ ’ਤੇ ਕੀਤਾ ਹਮਲਾ, ਔਰਤ ਦੀਆਂ ਅੱਖਾਂ ’ਤੇ ਵੱਡੀਆਂ ਦੰਦੀਆਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੀ ਅਰਬਨ ਇਸਟੇਟ ਇਲਾਕੇ ਵਿੱਚ ਇੱਕ ਲਿਵਇਨ ਪਾਰਟਨਰ ਨੇ ਔਰਤ ‘ਤੇ ਕਾਤਲਾਨਾ ਹਮਲਾ ਕਰ ਦਿੱਤਾ | ਹਮਲੇ ਦਾ ਕਾਰਨ ਆਪਸੀ ਝਗੜਾ ਦੱਸਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੀ ਅਰਬਨ ਇਸਟੇਟ ਇਲਾਕੇ ਵਿੱਚ ਇੱਕ ਲਿਵਇਨ ਪਾਰਟਨਰ ਨੇ ਔਰਤ ‘ਤੇ ਕਾਤਲਾਨਾ ਹਮਲਾ ਕਰ ਦਿੱਤਾ | ਹਮਲੇ ਦਾ ਕਾਰਨ ਆਪਸੀ ਝਗੜਾ ਦੱਸਿਆ ਜਾ ਰਿਹਾ ਹੈ | ਔਰਤ ਦੀਆਂ ਅੱਖਾਂ ਦੇ ਕੋਲ ਦੰਦਾਂ ਨਾਲ ਵੱਢਿਆ ਗਿਆ ਹੈ ਜਿਸ ਨਾਲ ਉਸ ਦੀਆਂ ਦੋਹਾਂ ਅੱਖਾਂ ਨੁਕਸਾਨੀਆਂ ਗਈਆਂ ਹਨ | ਹਾਲਤ ਗੰਭੀਰ ਹੋਣ ਕਾਰਨ ਔਰਤ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ | 

ਪੁਲਿਸ ਮੁਲਾਜ਼ਮ ਨੇ ਦੱਸਿਆ ਕੀ ਔਰਤ ਵਿਜੇ ਨਾਂ ਦੇ ਇੱਕ ਲੜਕੇ ਨਾਲ ਪਿਛਲੇ ਡੇਢ ਸਾਲ ਤੋਂ ਹੁਸ਼ਿਆਰਪੁਰ ਦੇ ਟਾਂਡਾ ਵਿੱਚ ਰਹਿੰਦੀ ਹੈ | ਔਰਤ ਦਾ ਪਤੀ ਅਤੇ ਪੁੱਤਰ ਅਰਬਨ ਅਸਟੇਟ ਰਹਿੰਦੇ ਹਨ | ਜਦੋਂ ਰਾਣੀ ਅਤੇ ਵਿਜੇ ਕ੍ਰਿਸ਼ਨਾ ਨਗਰ ਵਿੱਚ ਕਿਸੇ ਰਿਸ਼ਤੇਦਾਰ ਕੋਲ ਆਏ ਸਨ | ਇੱਥੇ ਦੋਹਾਂ ਦੀ ਲੜਾਈ ਹੋ ਗਈ | ਇਸ ਦੌਰਾਨ ਵਿਜੇ ਨੇ ਰਾਣੀ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀਆਂ ਅੱਖਾਂ ਦੇ ਕੋਲ ਦੰਦੀਆਂ ਵੀ ਵੱਢੀਆਂ |

Watch Video 

https://youtu.be/-NCW1YnrwcM

Leave a Reply

Your email address will not be published. Required fields are marked *