ਮੁਸ਼ਕਿਲ ‘ਚ ਫਸੇ ਗਾਇਕ ਹਨੀ ਸਿੰਘ, ਪਤਨੀ ਨੇ ਕੀਤਾ ਘਰੇਲੂ ਹਿੰਸਾ ਦਾ ਕੇਸ

ਚੰਡੀਗੜ੍ਹ (ਇੰਟ)- ਬਾਲੀਵੁੱਡ ਗਾਇਕ ਅਤੇ ਅਦਾਕਾਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਦਰਅਸਲ ਉਸਨੇ ‘ਘਰੇਲੂ ਹਿੰਸਾ ਤੋਂ ਔਰਤਾਂ ਦੀ…

ਚੰਡੀਗੜ੍ਹ (ਇੰਟ)- ਬਾਲੀਵੁੱਡ ਗਾਇਕ ਅਤੇ ਅਦਾਕਾਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਦਰਅਸਲ ਉਸਨੇ ‘ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਲਈ ਐਕਟ’ ਤਹਿਤ ਪਟੀਸ਼ਨ ਦਿੱਤੀ ਹੈ। ਇਹ ਮਾਮਲਾ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਦਾਇਰ ਕੀਤਾ ਗਿਆ ਹੈ।

ਪੜੋ ਹੋਰ ਖਬਰਾਂ: ਖੁਸ਼ਖਬਰੀ: ਕੱਚੇ ਤੇਲ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ, ਸਸਤਾ ਹੋ ਸਕਦੈ ਪੈਟਰੋਲ

ਹਨੀ ਸਿੰਘ ਦੀ ਪਤਨੀ ਵਲੋਂ ਦਾਇਰ ਪਟੀਸ਼ਨ ਤੇਜ ਹਜ਼ਾਰੀ ਕੋਰਟ ਮੈਜਿਸਟ੍ਰੇਟ ਤਾਨੀਆ ਸਿੰਘ ਦੇ ਸਾਹਮਣੇ ਪੇਸ਼ ਕੀਤੀ ਗਈ ਸੀ। ਵਕੀਲ ਸੰਦੀਪ ਕਪੂਰ, ਅਪੂਰਵ ਪਾਂਡੇ ਅਤੇ ਜੀਜੀ ਕਸ਼ਯਪ ਨੇ ਮੈਜਿਸਟ੍ਰੇਟ ਦੇ ਸਾਹਮਣੇ ਸ਼ਾਲਿਨੀ ਤਲਵਾੜ ਦੀ ਤਰਫੋਂ ਪਟੀਸ਼ਨ ਰੱਖੀ। ਅਦਾਲਤ ਨੇ ਹਨੀ ਸਿੰਘ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਉਸਨੇ ਸਿੰਗਰ ਨੂੰ 28 ਅਗਸਤ ਤੋਂ ਪਹਿਲਾਂ ਜਵਾਬ ਦਾਇਰ ਕਰਨ ਲਈ ਲਿਖਿਆ ਹੈ। ਇਸ ਦੌਰਾਨ ਦੋਵਾਂ ਦੀ ਸਾਂਝੀ ਜਾਇਦਾਦ ਨਾ ਵੇਚਣ ਅਤੇ ਔਰਤ ਦੀ ਜਾਇਦਾਦ ਨਾਲ ਛੇੜਛਾੜ ਨਾ ਕਰਨ ‘ਤੇ ਵੀ ਹਨੀ ਸਿੰਘ ਉੱਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਸ਼ਾਲਿਨੀ ਤਲਵਾੜ ਦੇ ਹੱਕ ਵਿਚ ਦਿੱਤਾ ਗਿਆ ਹੈ।

ਪੜੋ ਹੋਰ ਖਬਰਾਂ: Tokyo Olympics 2020: ਸ਼ਾਟਪੁਟਰ ਤੇਜਿੰਦਰਪਾਲ ਮੈਡਲ ਰੇਸ ਤੋਂ ਬਾਹਰ

ਪਤਨੀ ਸ਼ਾਲਿਨੀ ਨੇ ਗੰਭੀਰ ਲਗਾਏ ਦੋਸ਼
ਹਨੀ ਸਿੰਘ ਦੀ ਪਤਨੀ ਨੇ ਸਿੰਗਰ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ। ਸ਼ਾਲਿਨੀ ਨੇ ਹਨੀ ਸਿੰਘ ‘ਤੇ ਉਸਦੇ ਮਾਪਿਆਂ ਅਤੇ ਭੈਣ ਸਮੇਤ ਸਰੀਰਕ ਹਿੰਸਾ, ਜਿਨਸੀ ਹਿੰਸਾ, ਮਾਨਸਿਕ ਪਰੇਸ਼ਾਨੀ ਅਤੇ ਆਰਥਿਕ ਹਿੰਸਾ ਦਾ ਦੋਸ਼ ਲਗਾਇਆ ਹੈ। ਸ਼ਾਲਿਨੀ ਨੇ ਅਦਾਲਤ ਨੂੰ ਕਿਹਾ ਕਿ ਉਸ ਦੀ ਜਾਇਦਾਦ ਉਸ ਨੂੰ ਵਾਪਸ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਹੜੀ ਸੰਪਤੀ ਉਸ ਦੇ ਅਤੇ ਹਨੀ ਸਿੰਘ ਦੇ ਨਾਂ ‘ਤੇ ਹੈ, ਉਸ ਨੂੰ ਵੇਚਣ ‘ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਪੜੋ ਹੋਰ ਖਬਰਾਂ: ਕੋਟਕਪੂਰਾ ਮਾਮਲੇ ’ਚ ਸੁਮੇਧ ਸੈਣੀ ਨੂੰ ਰਾਹਤ, ਕਿਸੇ ਵੀ ਜਾਂਚ ਤੋਂ ਪਹਿਲਾਂ ਦੇਣਾ ਪਵੇਗਾ ਨੋਟਿਸ

ਤੁਹਾਨੂੰ ਦੱਸ ਦੇਈਏ ਕਿ ਹਨੀ ਸਿੰਘ ਅਤੇ ਸ਼ਾਲਿਨੀ ਤਲਵਾੜ ਨੇ 20 ਸਾਲਾਂ ਦੀ ਦੋਸਤੀ ਅਤੇ ਪਿਆਰ ਦੇ ਬਾਅਦ ਸਾਲ 2011 ਵਿਚ ਵਿਆਹ ਕੀਤਾ ਸੀ। ਸਿੱਖ ਰੀਤੀ-ਰਿਵਾਜ਼ਾਂ ਅਨੁਸਾਰ ਦੋਵਾਂ ਦਾ ਵਿਆਹ ਦਿੱਲੀ ਦੇ ਫਾਰਮ ਹਾਊਸ ਵਿਚ ਹੋਇਆ। ਹਾਲਾਂਕਿ ਇਸ ਵਿਆਹ ਬਾਰੇ ਬਾਹਰ ਦੇ ਲੋਕਾਂ ਨੂੰ ਕੋਈ ਖ਼ਬਰ ਨਹੀਂ ਸੀ। ਇਸ ਵਿਚਕਾਰ ਹਨੀ ਸਿੰਘ ਦਾ ਨਾਂ ‘ਫਿਅਰ ਫੈਕਟਰ-ਖਤਰੋਂ ਕੇ ਖਿਲਾੜੀ 5’ ਦੀ ਪ੍ਰਤੀਯੋਗੀ ਡਾਇਨਾ ਉੱਪਲ ਨਾਲ ਵੀ ਜੁੜਿਆ ਸੀ, ਪਰ ਹਨੀ ਅਤੇ ਸ਼ਾਲਿਨੀ ਦਾ ਰਿਸ਼ਤਾ ਨਹੀਂ ਬਦਲਿਆ। ਇਸ ਤੋਂ ਬਾਅਦ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀਆਂ ਅਤੇ ਹਨੀ ਦਾ ਡਾਇਨਾ ਨਾਲ ਰਿਸ਼ਤਾ ਖਤਮ ਹੋ ਗਿਆ।

Leave a Reply

Your email address will not be published. Required fields are marked *