ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਵਿਖਾ ਰਿਹਾ ਹੈ। ਦੁਨੀਆ ਭਰ ਦੇ ਦੇਸ਼ ਕੋਰੋਨਾ ਦੀ ਮਾਰ ਝੱਲ ਰਹੇ ਹਨ। ਹੁਣ ਤੱਕ ਕੋਰੋਨਾ ਵਿਸ਼ਵ ਦੇ 15 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ ਉੱਥੇ ਹੀ ਹੁਣ ਤੱਕ 88 ਹਜ਼ਾਰ ਤੋਂ ਜਿਆਦਾ ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ।
ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 1,519,484 ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 330,916 ਲੋਕ ਠੀਕ ਹੋ ਚੁੱਕੇ ਹਨ ਜਦਕਿ 88,549 ਕੋਰੋਨਾ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ ਜਿਸ ਕਰਕੇ ਇਸ ਵੇਲੇ ਐਕਟੀਵ ਕੇਸਾਂ ਦੀ ਗਿਣਤੀ 1,100,019 ਹੈ। ਇਨ੍ਹਾਂ ਵਿਚੋਂ ਵੀ 48,168 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚੀਨ ਤੋਂ ਬਾਅਦ ਅਮਰੀਕਾ, ਸਪੇਨ, ਇਟਲੀ, ਜਰਮਨੀ, ਫਰਾਂਸ,ਈਰਾਨ,ਯੂਕੇ, ਤੁਰਕੀ ਵਰਗੇ ਦੇਸ਼ ਕੋਰੋਨਾ ਦੇ ਸੱਭ ਤੋਂ ਜਿਆਦਾ ਸ਼ਿਕਾਰ ਹੋ ਰਹੇ ਹਨ।
ਹੁਣ ਤੱਕ ਕਿਹੜੇ ਦੇਸ਼ ਵਿਚੋਂ ਕਿੰਨੇ ਕੇਸ ਅਤੇ ਕਿੰਨੀਆਂ ਮੌਤਾਂ
ਦੇਸ਼ ਕੁੱਲ ਕੇਸ ਮੌਤਾਂ
ਅਮਰੀਕਾ 435,160 14,797
ਸਪੇਨ 148,220 14,792
ਇਟਲੀ 139,422 17,669
ਜਰਮਨੀ 113,296 2,349
ਫਰਾਂਸ 112,950 10,869
ਚੀਨ 81,865 3,335
ਈਰਾਨ 64,586 3,393
ਯੂਕੇ 60,733 7,097
ਤੁਰਕੀ 38,226 812

