ਨਿਰਮਾਣ ਅਧੀਨ ਸਕੂਲ ਦਾ ਮਜ਼ਦੂਰ ਸਵੇਰੇ ਮਿਲਿਆ ਅੱਗ ‘ਚ ਝੁਲਸਿਆ ਹੋਇਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਲਾਢੇਵਾਲਾ ਵਿੱਚ ਨਿਰਮਾਣ ਅਧੀਨ ਇੱਕ ਸਕੂਲ ਵਿੱਚ ਮਜ਼ਦੂਰ ਦੀ ਲਾਸ਼ ਕਮਰੇ ਵਿੱਚੋਂ ਇੱਕ ਜਲੀ ਹੋਈ ਹਾਲਤ ਵਿੱਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਲਾਢੇਵਾਲਾ ਵਿੱਚ ਨਿਰਮਾਣ ਅਧੀਨ ਇੱਕ ਸਕੂਲ ਵਿੱਚ ਮਜ਼ਦੂਰ ਦੀ ਲਾਸ਼ ਕਮਰੇ ਵਿੱਚੋਂ ਇੱਕ ਜਲੀ ਹੋਈ ਹਾਲਤ ਵਿੱਚ ਮਿਲੀ। ਪੁਲਿਸ ਨੂੰ ਸ਼ੱਕ ਹੈ ਕਿ, ਸ਼ਾਰਟ ਸਰਕਟ ਅਤੇ ਕਰੰਟ ਲੱਗਣ ਕਾਰਨ ਉਸਦੀ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਨਿਵਾਸੀ ਪਿੰਡ ਭਾਲਪੁਰ ਰਾਜਸਥਾਨ ਵਜੋਂ ਹੋਈ ਹੈ। ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ, ਰਾਜਸਥਾਨ ਦਾ ਵਸਨੀਕ ਮਕੇਸ਼ ਕੁਮਾਰ ਪੱਥਰ ਦਾ ਕੰਮ ਕਰਨ ਲਈ ਪਿੰਡ ਬੁਲਾਢੇਵਾਲਾ ਵਿੱਚ ਬਣਾਏ ਜਾ ਰਹੇ ਇੱਕ ਪ੍ਰਾਈਵੇਟ ਸਕੂਲ ਦਾ ਕੰਮ ਕਰਨ ਆਇਆ ਸੀ। ਉਨ੍ਹਾਂ ਦੱਸਿਆ ਕਿ, ਉਕਤ ਮਜ਼ਦੂਰ ਲੰਬੇ ਸਮੇਂ ਤੋਂ ਸਕੂਲ ਨੇੜੇ ਇਕ ਖੇਤ ਵਿਚ ਰਹਿ ਰਿਹਾ ਸੀ। ਐਸਆਈ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਦੋਧੀ ਤਾਰਾ ਸਿੰਘ ਦੁੱਧ ਦੇਣ ਲਈ ਮਜ਼ਦੂਰ ਦੇ ਕਮਰੇ ਵਿੱਚ ਗਿਆ ਸੀ।

ਜਿੱਥੇ ਉਸਨੇ ਦੇਖਿਆ ਕਿ, ਮੁਕੇਸ਼ ਜ਼ਮੀਨ ‘ਤੇ ਪਿਆ ਸੀ। ਉਸਦੇ ਮੂੰਹ ਨੂੰ ਛੱਡ ਕੇ ਸਾਰਾ ਸਰੀਰ ਅੱਗ ‘ਚ ਸਵਾਹ ਹੋ ਗਿਆ ਸੀ। ਦੋਧੀ ਤੋਂ ਜਾਣਕਾਰੀ ਮਿਲਣ ਤੋਂ ਬਾਅਦ, ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ, ਜਿਸ ਕਮਰੇ ਵਿੱਚ ਮੁਕੇਸ਼ ਰਹਿੰਦਾ ਸੀ, ਉੱਥੇ ਖੇਤ ਨੂੰ ਪਾਣੀ ਦੇਣ ਲਈ ਇਕ ਟਿਉਬਵੈਲ ਮੋਟਰ ਕੁਨੈਕਸ਼ਨ ਸੀ, ਜਿਸ ਦੀਆਂ ਤਾਰਾਂ ਸੜਨ ਕਾਰਨ ਕਮਰੇ ‘ਚ ਅੱਗ ਲਗੀ ਸੀ।
ਐਸਆਈ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ, ਮੁਕੇਸ਼ ਸ਼ਾਰਟ ਸਰਕਟ ਨਾਲ ਟਕਰਾ ਹੋਣ ਕਾਰਨ ਕਰੰਟ ਦੀ ਪਕੜ ‘ਚ ਆਉਂਣ ਕਾਰਨ ਮੁਕੇਸ਼ ਦੀ ਮੌਤ ਹੋਈ ਹੈ। ਐਸਆਈ ਨੇ ਦੱਸਿਆ ਕਿ, ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ ਹੈ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *