ਪਰਮਿੰਦਰ ਸਿੰਘ ਢੀਂਡਸਾ ਨੂੰ ਨਹੀਂ ਛੱਚਣਾ ਚਾਹੀਦਾ ਸੀ ਅਹੁਦਾ: ਚੀਮਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ੁਕਰਵਾਰ ਨੂੰ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਪਾਰਟੀ ਤੋਂ ਅਸਤੀਫਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ੁਕਰਵਾਰ ਨੂੰ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ ਹੈ। ਉਹ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹਨ ਅਤੇ ਰਹਿਣਗੇ। ਇਹ ਦਾਅਵਾ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਨੇ ਕੀਤਾ ਹੈ। 

ਉਨ੍ਹਾਂ ਕਿਹਾ ਕਿ, ਮੈਨੂੰ ਨਹੀਂ ਪਤਾ ਕਿ, ਕਿਹੜੇ ਕਾਰਨਾਂ ਕਰਕੇ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਜਦੋਂ ਉਨ੍ਹਾਂ ਨੂੰ ਪਾਰਟੀ ਵੱਲੋਂ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਸੀ, ਤਾਂ ਉਨ੍ਹਾਂ ਨੂੰ ਇਸ ਨੂੰ ਨਿਭਾਉਂਣਾ ਚਾਹੀਦਾ ਸੀ। ਉਨ੍ਹਾਂ ਨੂੰ ਹਾਲੇ ਇਹ ਅਹੁਦਾ ਨਹੀਂ ਛੱਡਣਾ ਚਾਹੀਦਾ ਸੀ। ਇਹ ਠੀਕ ਹੈ ਕਿ, ਪਾਰਟੀ ‘ਚ ਸਮਾਂ ਬਦਲਦਾ ਰਹਿੰਦਾ ਹੈ ਪਰ ਅਹੁਦਾ ਛੱਡਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ, ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ ਪਾਰਟੀ ਵੱਲੋਂ ਨਹੀਂ ਬਲਕਿ ਵੱਖ ਵੱਖ ਜ਼ਿੰਮੇਵਾਰ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਪਾਰਟੀ ਅਤੇ ਨੇਤਾ ਅਜਿਹਾ ਕਰ ਸਕਦੇ ਹਨ

ਦਲਜੀਤ ਸਿੰਘ ਚੀਮਾ ਤੋਂ ਪੁੱਛਿਆ ਗਿਆ ਕਿ, ਪਾਰਟੀ ਦੇ ਅੰਦਰੂਨੀ ਧੜੇਬੰਦੀ ਕਾਰਨ ਹੋਰ ਆਗੂ ਕੀ ਕਰ ਸਕਦੇ ਹਨ, ਤਾਂ ਉਨ੍ਹਾਂ ਕਿਹਾ ਅਜਿਹਾ ਕੁਝ ਵੀ ਪਾਰਟੀ ਵਿੱਚ ਨਹੀਂ ਹੋ ਰਿਹਾ ਹੈ।ਉਨ੍ਹਾਂ ਕਿਹਾ ਜੇ ਕਿਸੇ ਲੀਡਰ ਦੇ ਕਿਸੇ ਮੁੱਦੇ ‘ਤੇ ਪਾਰਟੀ ਨਾਲ ਮਤਭੇਦ ਹਨ, ਤਾਂ ਉਸ ਹੱਲ ਕੀਤਾ ਜਾਵੇਗਾ।  ਇਸ ਦਾ ਇਹ ਮਤਲਬ ਨਹੀਂ ਕਿ ਪਰਿਵਾਰ ਟੁੱਟ ਰਿਹਾ ਹੈ।

ਸਮਾਂ ਆਉਂਣ ‘ਤੇ ਜੂਨੀਅਰ ਢੀਂਡਸਾ ਖੋਲ੍ਹਣਗੇ ਜ਼ਬਾਨ

ਢੀਂਡਸਾ ਪਰਿਵਾਰ ਦੇ ਨੇੜਲੇ ਅਕਾਲੀ ਨੇਤਾ ਨੇ ਕਿਹਾ ਕਿ, ਹੁਣ ਤੱਕ ਜੂਨੀਅਰ ਢੀਂਡਸਾ ਨੇ ਵਿਧਾਇਕ ਦਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਪਰ ਉਹ ਜਲਦੀ ਹੀ ਆਪਣੇ ਰਾਜਨੀਤਿਕ ਜੀਵਨ ਬਾਰੇ ਰਾਜ ਖੋਲ੍ਹਣਗੇ। ਉਨ੍ਹਾਂ ਕਿਹਾ ਕਿ, ਸਮਾਂ ਬਹੁਤ ਮਜ਼ਬੂਤ ​​ਹੈ। ਉਸ ਦੇ ਮੱਦੇਨਜ਼ਰ, ਢੀਂਡਸਾ ਪਰਿਵਾਰ ਕਦਮ ਚੁੱਕ ਰਿਹਾ ਹੈ।

 

Leave a Reply

Your email address will not be published. Required fields are marked *