ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ਅੱਜ ਦੇ ਸਮੇਂ ਚ ਹਰ ਕਿਸੇ ਦੀ ਜਿੰਦਗੀ ਦਾ ਹਿੱਸਾ ਬਣ ਗਿਆ ਹੈ। ਕਾਫੀ ਗਿਣਤੀ ਚ ਲੋਕ ਇਸਦਾ ਇਸਤੇਮਾਲ ਵੀ ਕਰ ਰਹੇ ਹਨ। ਜਿਸ ਕਾਰਨ ਸੋਸ਼ਲ ਮੀਡੀਆ ਤੇ ਆਈ ਕੋਈ ਵੀ ਚੀਜ਼ ਅੱਗ ਦੀ ਤਰ੍ਹਾਂ ਵਾਇਰਲ ਹੋ ਜਾਂਦੀ ਹੈ।
ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਇਕ ਮਹਿਲਾ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਕਾਰਨ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਵੇਖ ਕੇ ਲੋਕਾਂ ਨੇ ਆਪਣੇ ਵੱਖ ਵੱਖ ਬਿਆਨ ਦਿੱਤੇ।
ਦਸ ਦਈਏ ਕਿ ਤਸਵੀਰਾਂ ਚ ਦਿਖ ਹੀ ਰਿਹਾ ਹੈ ਕਿ ਇਕ ਮਹਿਲਾ ਈਵੀਐਮ ਨੂੰ ਲੈਕੇ ਜਾ ਰਹੀ ਹੈ। ਉਸਦੀ ਈਵੀਐੱਮ ਨਾਲ ਕਈ ਤਸਵੀਰਾਂ ਹਨ ਉਹ ਵੀ ਵੱਖ ਵੱਖ ਪੋਜ਼ ਵਿੱਚ। ਮਹਿਲਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਸਨਸਨੀ ਮਚਾਈ ਹੋਈ।
ਦੱਸ ਦਈਏ ਕਿ ਇਹ ਤਸਵੀਰ 5ਵੇਂ ਪੜਾਅ ਦੇ ਮਤਦਾਨ ਤੋਂ ਇਕ ਦਿਨ ਪਹਿਲਾ ਦੀ ਹੈ। ਇਸ ਤਸਵੀਰ ਚ ਦਿਖ ਰਹੀ ਮਹਿਲਾ ਅਧਿਕਾਰੀ ਹੈ ਜੋ ਕਿ ਈਵੀਐੱਮ ਮਸ਼ੀਨ ਨੂੰ ਲੈਕੇ ਜਾ ਰਹੀ ਹੈ।


