ਨਵੀਂ ਦਿੱਲੀ- ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ ਥਾਣਾ ਗਾਂਧੀ ਨਗਰ ਇਲਾਕੇ ਦੇ ਪੁਰਾਣਾ ਸੀਲਮਪੁਰ ’ਚ ਸੋਮਵਾਰ ਸਵੇਰੇ ਬਦਮਾਸ਼ਾਂ ਨੇ ਘਰ ’ਚ ਵੜ ਕੇ ਔਰਤ ਦਾ ਕਤਲ ਕਰ ਦਿੱਤਾ। ਮ੍ਰਿਤਕਾ ਫਾਤਿਮਾ (38) ਨੂੰ ਉਸ ਦੇ ਤਿੰਨਾਂ ਬੱਚਿਆਂ ਦੇ ਸਾਹਮਣੇ 12 ਗੋਲੀਆਂ ਮਾਰੀਆਂ ਗਈਆਂ।
Also Read: ਹੋਲਾ-ਮਹੱਲਾ ਲਈ ਜਾ ਰਹੀ ਸ਼ਰਧਾਲੂਆਂ ਦੀ ਟਰਾਲੀ ਹੋਈ ਹਾਦਸੇ ਦੀ ਸ਼ਿਕਾਰ, 9 ਜ਼ਖਮੀ
ਘਟਨਾ ਸੋਮਵਾਰ ਸਵੇਰੇ 10 ਵਜੇ ਦੀ ਹੈ, ਜਦੋਂ ਫਾਤਿਮਾ ਕਮਰੇ ’ਚ ਮੌਜੂਦ ਸੀ, ਉਦੋਂ ਹਮਲਾਵਰ ਉੱਥੇ ਪੁੱਜੇ ਅਤੇ ਉਸ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਆਪਸੀ ਰੰਜਿਸ਼ ਦਾ ਸ਼ੱਕ ਪ੍ਰਗਟਾਇਆ ਹੈ। ਪੁਲਿਸ ਹੱਤਿਆ ਦਾ ਕੇਸ ਦਰਜ ਕਰ ਕੇ ਅਗੇ ਦੀ ਕਾਰਵਾਈ ਕਰ ਰਹੀ ਹੈ।
Also Read: 11 ਸਾਲਾ ਸਰੀਰਕ ਸ਼ੋਸ਼ਣ ਪੀੜਤਾ ਬੱਚੀ ਨੇ ਦਿੱਤਾ ਲੜਕੇ ਨੂੰ ਜਨਮ, ਸਿਹਤ ਵਿਗੜਨ ‘ਤੇ ਹੋਇਆ ਖੁਲਾਸਾ



