ਖੰਨਾ- ਹੋਲਾ-ਮਹੱਲਾ ਦੇ ਤਿਓਹਾਰ ਉੱਤੇ ਤਰਨਤਾਰਨ ਤੋਂ ਸ੍ਰੀ ਅਨੰਦਪੁਰ ਜਾ ਰਹੇ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਖੰਨਾ ਵਿਚ ਹਾਦਸੇ ਦੀ ਸ਼ਿਕਾਰ ਹੋ ਗਈ। ਹਾਦਸੇ ਵਿਚ 9 ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਾਕੀ ਜ਼ਖਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜੱਥੇ ਦੇ ਨਾਲ ਆ ਰਹੇ ਸ਼ਰਧਾਲੂ ਨੇ ਦੱਸਿਆ ਕਿ ਉਹ ਤਰਨਤਾਰਨ ਤੋਂ ਅਨੰਦਪੁਰ ਸਾਹਿਬ ਜਾ ਰਹੇ ਸਨ। ਖੰਨਾ ਦੇ ਨੇੜੇ ਪਹੁੰਚਉ ਉੱਤੇ ਅਚਾਨਕ ਟਰੈਕਟਰ ਟਰਾਲੀ ਦਾ ਹੁੱਕ ਟੁੱਟ ਗਿਆ, ਜਿਸ ਕਾਰਨ 8-9 ਲੋਕ ਜ਼ਖਮੀ ਹੋ ਗਏ। ਟਰਾਲੀ ਵਿਚ ਔਰਤਾਂ ਤੇ ਬੱਚੇ ਵੀ ਸਨ। ਰਫਤਾਰ ਘੱਟ ਹੋਣ ਕਾਰਨ ਵੱਡਾ ਹਾਦਸਾ ਟਲ ਗਿਆ।
ਹੋਲਾ-ਮਹੱਲਾ ਲਈ ਜਾ ਰਹੀ ਸ਼ਰਧਾਲੂਆਂ ਦੀ ਟਰਾਲੀ ਹੋਈ ਹਾਦਸੇ ਦੀ ਸ਼ਿਕਾਰ, 9 ਜ਼ਖਮੀ
ਖੰਨਾ- ਹੋਲਾ-ਮਹੱਲਾ ਦੇ ਤਿਓਹਾਰ ਉੱਤੇ ਤਰਨਤਾਰਨ ਤੋਂ ਸ੍ਰੀ ਅਨੰਦਪੁਰ ਜਾ ਰਹੇ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਖੰਨਾ ਵਿਚ ਹਾਦਸੇ ਦੀ ਸ਼ਿਕਾਰ ਹੋ ਗਈ। ਹਾਦਸੇ ਵਿਚ 9…
