ਲੁਧਿਆਣਾ: ਲੁਧਿਆਣਾ (Ludhiana) ਦੇ ਸ਼ਿਮਲਾਪੁਰੀ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਢਾਈ ਸਾਲ ਦੀ ਬੱਚੀ ਨੂੰ ਗੁਆਂਢ ‘ਚ ਰਹਿਣ ਵਾਲੀ ਮਹਿਲਾ ਨੇ ਅਗਵਾ ਕਰਕੇ ਉਸ ਦਾ ਕਤਲ (Murder) ਕਰ ਦਿੱਤਾ ਅਤੇ ਉਸ ਦੇ ਸਰੀਰ ਨੂੰ ਮਿੱਟੀ ਵਿੱਚ ਦਬਾ ਦਿੱਤਾ। ਜਦੋਂ ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਦੀ ਇਤਲਾਹ ਪੁਲਿਸ (Police) ਨੂੰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਗੁਆਂਢਣ ਨੇ ਆਪਣਾ ਜ਼ੁਰਮ ਕਬੂਲ ਲਿਆ ਪਰ ਜਦੋਂ ਤੱਕ ਪੁਲਿਸ ਵਾਰਦਾਤ ਵਾਲੀ ਥਾਂ ‘ਤੇ ਬੱਚੀ ਨੂੰ ਬਚਾਉਣ ਜਾਂਦੀ, ਉਦੋਂ ਤੱਕ ਉਸ ਦੀ ਮੌਤ (Dead) ਹੋ ਚੁੱਕੀ ਸੀ।
Also Read: High Alert ‘ਤੇ ਪਠਾਨਕੋਟ: ਸਾਰੇ ਐਂਟਰੀ ਗੇਟ ਸੀਲ, ਭਾਰੀ ਪੁਲਿਸ ਬਲ ਤਾਇਨਾਤ
ਜਾਣਕਾਰੀ ਦਿੰਦੇ ਹੋਏ ਬੱਚੀ ਦੇ ਦਾਦੇ ਨੇ ਦੱਸਿਆ ਕਿ ਉਹ ਕਿਸੇ ਪ੍ਰੋਗਰਾਮ ‘ਤੇ ਗਏ ਹੋਏ ਸਨ। ਪਿੱਛੋਂ ਮੁਲਜ਼ਮ ਮਹਿਲਾ ਜੋ ਪਹਿਲਾਂ ਉਨ੍ਹਾਂ ਦੀ ਗੁਆਂਢਣ ਸੀ ਪਰ ਹੁਣ ਉਸ ਨੇ ਮਕਾਨ ਵੇਚ ਦਿੱਤਾ ਹੈ, ਉਸ ਦੀ ਪੋਤੀ ਨੂੰ ਕਿਧਰੇ ਐਕਟਿਵਾ ‘ਤੇ ਲੈ ਗਈ। ਜਦੋਂ ਮੁਲਜ਼ਮ ਮਹਿਲਾ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਉਨ੍ਹਾਂ ਦੀ ਧੀ ਨੂੰ ਨਹੀਂ ਲੈ ਕੇ ਗਈ ਪਰ ਸੀ. ਸੀ. ਟੀ. ਵੀ. ਵਿੱਚ ਉਸ ਦੀ ਰਿਕਾਰਡਿੰਗ ਪੁਲਿਸ ਨੂੰ ਮਿਲ ਗਈ। ਇਸ ਤੋਂ ਬਾਅਦ ਮਹਿਲਾ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।
Also Read: ਪ੍ਰਨੀਤ ਕੌਰ ਜਲਦ ਛੱਡਣਗੇ ਕਾਂਗਰਸ ਪਾਰਟੀ! ਕੈਪਟਨ ਦੀ ਨਵੀਂ ਪਾਰਟੀ Join ਕਰਨ ਦੇ ਦਿੱਤੇ ਸੰਕੇਤ
ਇਸ ਘਟਨਾ ਸਬੰਧੀ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੁਲਜ਼ਮ ਮਹਿਲਾ ਨੇ ਆਪਣਾ ਜ਼ੁਰਮ ਕਬੂਲ ਲਿਆ। ਉਨ੍ਹਾਂ ਕਿਹਾ ਕਿ ਬੱਚੀ ਦੀ ਲਾਸ਼ ਵੀ ਵਰਦਾਤ ਵਾਲੀ ਥਾਂ ਤੋਂ ਬਰਾਮਦ ਹੋ ਗਈ ਹੈ।
Also Read: ਇਸ ਬੰਦੇ ਨੇ ਪੇਸ਼ ਕੀਤੀ ਮੁਹੱਬਤ ਦੀ ਮਿਸਾਲ, ਪਤਨੀ ਨੂੰ ਗਿਫਟ ਕੀਤਾ ਤਾਜ ਮਹਿਲ ਜਿਹਾ ਘਰ (Photo’s)



