ਪੰਜਾਬ ਸਣੇ 12 ਸੂਬੇ ਠੰਡ ਦੀ ਪਕੜ ‘ਚ, ਬਠਿੰਡਾ ਪਾਰਾ ਪਹੁੰਚਿਆ 2.8 ਡਿਗਰੀ ‘ਤੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪਿਛਲੇ ਦਿਨੀਂ ਪਹਾੜਾਂ ‘ਤੇ ਪੈ ਰਹੀ ਬਰਫ਼ ਕਾਰਨ ਮੈਦਾਨੀ ਖੇਤਰ ‘ਚ ਵੀ ਠੰਡ ਦਾ ਪਾਰਾ ਹੇਠਾ ਡਿਗੱਦਾ ਜਾ ਰਿਹਾ ਹੈ। ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪਿਛਲੇ ਦਿਨੀਂ ਪਹਾੜਾਂ ‘ਤੇ ਪੈ ਰਹੀ ਬਰਫ਼ ਕਾਰਨ ਮੈਦਾਨੀ ਖੇਤਰ ‘ਚ ਵੀ ਠੰਡ ਦਾ ਪਾਰਾ ਹੇਠਾ ਡਿਗੱਦਾ ਜਾ ਰਿਹਾ ਹੈ। ਇਸ ਕਾਰਨ ਮੈਦਾਨੀ ਖੇਤਰ ਦੇ ਲੋਕਾਂ ਨੂੰ ਵੀ ਠੰਡੀਆਂ ਹਵਾਵਾਂ ਦਾ ਸਾਹਮਣਾ  ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਸਪਸ਼ਟ ਕੀਤਾ ਹੈ ਕਿ ਅਗਲੇ 48 ਘੰਟੇ ਠੰਡੀਆਂ ਹਵਾਵਾਂ ਅਤੇ ਕੜਾਕੇ ਦੀ ਠੰਡ ਇਸ ਤਰ੍ਹਾਂ ਹੀ ਬਰਕਰਾਰ ਰਹਿਣ ਵਾਲੀ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ, ਪੰਜਾਬ ਸਣੇ ਹੋਰ 12 ਸੂਬੇ– ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰੀ ਰਾਜਸਥਾਨ, ਯੂ ਪੀ, ਐਮ ਪੀ, ਓਡੀਸ਼ਾ, ਪਛੱਮੀ ਬੰਗਾਲ ਅਤੇ ਸਿੱਕਮ ਵੀ ਠੰਡ ਦੀ ਪਕੜ ‘ਚ ਹਨ, ਜਿਸ ਚਲਦਿਆਂ ਕਈ ਸਕੂਲਾਂ ‘ਚ ਬੱ ਬੱਚਿਆਂ ਦੀ ਠੰਡ ਦੀ ਛੁੱਟੀਆਂ ਵੀ ਵਧਾ  ਦਿੱਤੀ ਗਈ ਹੈ। ਮੌਸਮ ਵਿਭਾਗ ਨੇ 31 ਦਸੰਬਰ ਤੋਂ 1 ਜਨਵਰੀ ਤੱਕ ਉੱਤਰ -ਭਾਰਤ ‘ਚ ਬਾਰਿਸ਼ ਆਉਂਣ ਦੀ ਸੰਭਾਵਨਾ ਵੀ ਜਾਹਿਰ ਕੀਤੀ ਹੈ। ਇਸ ਤੋਂ ਇਲਾਵਾ ਅਗਲੇ 3 ਦਿਨਾਂ ਤੱਕ ਇਨ੍ਹਾਂ ਖੇਤਰਾਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਦਿਨ ਵੇਲੇ ਘੱਟ ਤੋਂ ਘੱਟ ਪਾਰਾ 2.8 ਡਿਗਰੀ, ਜੋ ਕਿ ਸਭ ਤੋਂ ਠੰਡਾ ਰਿਹਾ।

 

Leave a Reply

Your email address will not be published. Required fields are marked *