ਕੀ ਨਵੇਂ ਸਾਲ ‘ਤੇ ਪੰਜਾਬ ‘ਚ ਵੀ ਲੱਗੇਗਾ ਨਾਈਟ ਕਰਫਿਊ? ਓਪੀ ਸੋਨੀ ਨੇ ਆਖੀ ਇਹ ਗੱਲ

ਚੰਡੀਗੜ੍ਹ- ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਓ.ਪੀ. ਸੋਨੀ ਵਲੋਂ ਓਮੀਕਰੋਨ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ…

ਚੰਡੀਗੜ੍ਹ- ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਓ.ਪੀ. ਸੋਨੀ ਵਲੋਂ ਓਮੀਕਰੋਨ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਜੇਕਰ ਓਮੀਕਰੋਨ ਦੇ ਕੇਸ ਆਉਂਦੇ ਹਨ ਤਾਂ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਮੀਟਿੰਗ ‘ਚ ਸਾਰਾ ਜਾਇਜ਼ਾ ਲਿਆ ਗਿਆ ਹੈ ਅਤੇ ਪੰਜਾਬ ‘ਚ ਅਜੇ ਇੱਕ ਵੀ ਕੇਸ ਨਹੀਂ ਹੈ। ਇਸ ਲਈ ਪੰਜਾਬ ‘ਚ ਅਜੇ ਨਾਈਟ ਕਰਫ਼ਿਊ ਨਹੀਂ ਲੱਗੇਗਾ।

Also Read: ਪੰਜਾਬ ਐਂਡ ਸਿੰਧ ਬੈਂਕ ‘ਚ ਹਥਿਆਰਾਂ ਦੀ ਨੋਕ ‘ਤੇ ਲੱਖਾਂ ਦੀ ਲੁੱਟ

ਇਸ ਦੌਰਾਨ ਉਨ੍ਹਾਂ ਕਿਹਾ ਕਿ ਨਵੇਂ ਸਾਲ ਉੱਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਦਾ ਅਜੇ ਕੋਈ ਵਿਚਾਰ ਨਹੀਂ ਹੈ। ਪੰਜਾਬ ਮੁੱਖ ਮੰਤਰੀ ਨਾਲ ਰਿਵਿਊ ਮੀਟਿੰਗ ਦੌਰਾਨ ਹੀ ਇਸ ਉੱਤੇ ਕੋਈ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਈ ਓਮੀਕਰੋਨ ਦਾ ਮਾਮਲਾ ਨਹੀਂ ਹੈ। ਸਿਰਫ ਇਕ ਕੇਸ ਏਅਰਪੋਰਟ ਉੱਤੇ ਸਾਹਮਣੇ ਆਇਆ ਸੀ ਜੋ ਕਿ ਠੀਕ ਹੋ ਕੇ ਘਰ ਪਰਤ ਗਿਆ ਹੈ। ਫਿਲਹਾਲ ਘਬਰਾਉਣ ਦੀ ਲੋੜ ਨਹੀਂ ਹੈ। ਸਾਰੇ ਅਧਿਕਾਰੀਆਂ ਨੂੰ ਸਾਵਧਾਨ ਕੀਤਾ ਗਿਆ ਹੈ।

Also Read: ਇਹ ਹੈ ਘਰ ‘ਚ GOLD ਰੱਖਣ ਦੀ ਲਿਮਟ! ਵਰਤੀ ਅਣਗਹਿਲੀ ਤਾਂ ਹੋਵੇਗੀ ਜੇਲ

Leave a Reply

Your email address will not be published. Required fields are marked *