ਫੇਸਬੁੱਕ ਚਲਾਉਣ ਤੋਂ ਰੋਕਣਾ ਪਿਆ ਪਤਨੀ ਨੂੰ ਮਹਿੰਗਾ !ਜਾਣੋ ਕਿਵੇਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫੇਸਬੁੱਕ ‘ਤੇ ਕਿਸੇ ਕੁੜੀ ਨਾਲ ਚੈਟਿੰਗ ਦਾ ਵਿਰੋਧ ਕਰਨ ਵਾਲੀ ਪਤਨੀ ਨਾਲ ਗੁੱਸੇ ਨਾਲ ਭਰੇ ਪਤੀ ਅਤੇ ਦਿਓਰ ਨੇ ਔਰਤ ‘ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫੇਸਬੁੱਕ ‘ਤੇ ਕਿਸੇ ਕੁੜੀ ਨਾਲ ਚੈਟਿੰਗ ਦਾ ਵਿਰੋਧ ਕਰਨ ਵਾਲੀ ਪਤਨੀ ਨਾਲ ਗੁੱਸੇ ਨਾਲ ਭਰੇ ਪਤੀ ਅਤੇ ਦਿਓਰ ਨੇ ਔਰਤ ‘ਤੇ ਤੇਜਾਬ ਸੁੱਟ ਦਿੱਤਾ, ਜਿਸ ਤੋਂ ਔਰਤ ਬੂਰੀ ਤਰ੍ਹਾਂ ਝੁਲਸ ਗਈ ਹੈ। ਔਰਤ ਹਸਪਤਾਲ ਵਿੱਚ ਜੇਰੇ ਇਲਾਜ ਹੈ। ਗੁਰੂ ਹਰਸਹਾ ਪੁਲਿਸ ਨੇ ਇਸ ਕੇਸ ਵਿੱਚ ਐਫ ਆਈ ਆਰ ਦਰਜ ਕਰ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

 

ਦੋਸ਼ੀਆਂ ‘ਤੇ ਦਰਜ ਰਿਪੋਰਟ

ਪੁਲਿਸ ਦਾ  ਕਹਿਣਾ ਹੈ ਕਿ, ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਗੱਲ ਦਾ ਪਤਾ ਲਗਾਇਆ ਜਾ ਸਕਦਾ ਹੈ ਕਿ ਔਰਤ  ‘ਤੇ ਤੇਜਾਬ ਸੁਟਿਆ ਗਿਆ ਸੀ ਜਾਂ ਕੁਝ ਹੋਰ। ਪੁਲਿਸ ਨੇ ਦੱਸਿਆ ਕਿ, ਵਾਰਦਾਤ ਵਾਪਰਣ ਤੋਂ ਬਾਅਦ ਔਰਤ ਨੇ ਆਪਣੇ ਮਾਪਿਆ ਨੂੰ ਫੋਨ ਕੀਤਾ ਸੀ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਉਸ ਨੂੰ ਮੁਕਤਸਰ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਾਇਆ ਸੀ। ਮਾਮਲੇ ਦੀ ਜਾਣਕਾਰੀ ਗੁਰੂਹਰਸਹਾਏ ਥਾਣੇ ਦੇ ਏਐਸਆਈ ਜਾਂਚ ਅਧਿਕਾਰੀ ਮਹਿੰਦਰ ਸਿੰਘ ਨੇ ਦਿੰਦਿਆ ਦੱਸਿਆ ਕਿ, ਕਥਿਤ ਦੋਸ਼ੀਆਂ ਖਿਲਾਫ਼ 326 ਏ 34 ਆਈਪੀਸੀ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ।

ਚਾਰ ਮਹੀਨਿਆਂ ਤੋਂ ਮਾਪਿਆ ਕੋਲ ਸੀ ਔਰਤ

ਪੀੜਿਤ ਔਰਤ ਸੁਖਵਿੰਦਰ ਕੌਰ ਨੇ ਦੱਸਿਆ ਕਿ, ਉਸ ਦਾ ਵਿਆਹ 7 ਸਾਲਾਂ ਪਹਿਲ਼ਾਂ ਪਿੰਡ ਫਤੇਹਗੜ ਗੜੀ ਦੇ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ, ਜੋ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ। ਪਤੀ ਕਿਸੇ ਤੋਂ ਫੇਸਬੁੱਕ ‘ਤੇ ਸਾਰਾ ਸਮਾਂ ਚੈਟਿੰਗ ਕਰਦਾ ਰਹਿੰਦਾ ਸੀ, ਜਦੋਂ ਇਸ ਬਾਰੇ ਪਤਨੀ ਨੇ ਪੁੱਛਿਆ ਤਾਂ ਦੋਵਾਂ ਦਾ ਆਪਸ ‘ਚ ਝਗੜਾ ਛਿੜ ਗਿਆ। ਪਤੀ ਅਤੇ ਦਿਓਰ ਨੇ ਭੜਕ ਕੇ ਮਸੂਮ ਔਰਤ ‘ਤੇ ਤੇਜਾਬ ਸੁੱਟ ਦਿੱਤਾ।

 

 

 

Leave a Reply

Your email address will not be published. Required fields are marked *