Wife murdered : ਪ੍ਰੇਮ ਵਿਆਹ ਮਗਰੋਂ ਦੂਜੀ ਮਹਿਲਾ ਨਾਲ ਚਲਾ ਲਿਆ ‘ਚੱਕਰ’, ਪਤਨੀ ਨੇ ਕਲੇਸ਼ ਕੀਤਾ ਤਾਂ ਗਲਾ ਘੁੱਟ ਉਤਾਰਿਆ ਮੌਤ ਦੇ ਘਾਟ

ਜਲੰਧਰ : ਪ੍ਰੇਮ ਵਿਆਹ ਕਰਵਾਉਣ ਮਗਰੋਂ ਪਤੀ ਦਾ ਦੂਜੀ ਮਹਿਲਾ ਨਾਲ ‘ਚੱਕਰ’ ਚਲਾ ਲਿਆ। ਇਸ ਕਾਰਨ ਘਰ ਵਿਚ ਕਲੇਸ਼ ਰਹਿਣ ਲੱਗਾ। ਇਸੇ ਕਲੇਸ਼ ਦੌਰਾਨ ਪਤੀ…

ਜਲੰਧਰ : ਪ੍ਰੇਮ ਵਿਆਹ ਕਰਵਾਉਣ ਮਗਰੋਂ ਪਤੀ ਦਾ ਦੂਜੀ ਮਹਿਲਾ ਨਾਲ ‘ਚੱਕਰ’ ਚਲਾ ਲਿਆ। ਇਸ ਕਾਰਨ ਘਰ ਵਿਚ ਕਲੇਸ਼ ਰਹਿਣ ਲੱਗਾ। ਇਸੇ ਕਲੇਸ਼ ਦੌਰਾਨ ਪਤੀ ਨੇ ਪਤਨੀ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਪਤੀ ਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਦੋਸ਼ ਮ੍ਰਿਤਕਾ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲਾਏ ਗਏ ਹਨ। ਇਹ ਰੂਹ ਕੰਬਾਊ ਮਾਮਲਾ ਜਲੰਧਰ ਦੇ ਭੋਗਪੁਰ ਤੋਂ ਸਾਹਮਣੇ ਆਇਆ ਹੈ। ਇਥੇ ਪਿੰਡ ਮਾਧੋਪੁਰ ਵਿਖੇ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਮ੍ਰਿਤਕਾ ਦੀ ਪਛਾਣ ਪੂਨਮ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵਾਂ ਦੀ ਲਵ-ਮੈਰਿਜ ਹੋਈ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਸੀ, ਜੋ ਹੁਣ ਚਾਰ ਸਾਲ ਦਾ ਹੋ ਗਿਆ ਹੈ।
ਪੂਨਮ ਦੇ ਪਿਤਾ ਨੇ ਦੱਸਿਆ ਕਿ ਵਿਆਹ ਤੋਂ ਦੋ ਸਾਲ ਬਾਅਦ ਸਹੁਰਾ ਪਰਿਵਾਰ ਉਨ੍ਹਾਂ ਦੀ ਧੀ ਨੂੰ ਪਰੇਸ਼ਾਨ ਕਰਨ ਲੱਗ ਪਿਆ। ਪੂਨਮ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਸ ਦੇ ਪਤੀ ਦੇ ਕਿਸੇ ਦੂਸਰੀ ਔਰਤ ਨਾਲ ਸਬੰਧ ਹਨ । ਇਸ ਤੋਂ ਬਾਅਦ ਹੌਲੀ ਹੌਲੀ ਘਰ ਵਿਚ ਲੜਾਈ ਹੋਣ ਲੱਗ ਪਈ। ਪੂਨਮ ਦੇ ਪਿਤਾ ਨੇ ਦੱਸਿਆ ਕਿ ਪੂਨਮ ਨੇ ਆਪਣੇ ਸੱਸ ਸਹੁਰਾ ਤੇ ਜੇਠ ਨੂੰ ਵੀ ਆਪਣੇ ਪਤੀ ਦੀ ਕਰਤੂਤ ਬਾਰੇ ਦੱਸਿਆ ਪਰ ਕਿਸੇ ਨੇ ਵੀ ਉਸ ਦੀ ਗੱਲ ਵੱਲ ਧਿਆਨ ਨਾ ਦਿਤਾ। ਇਸ ਤੋਂ ਬਾਅਦ ਉਸ ਦੇ ਘਰ ਵਿਚ ਉਸ ਦੀ ਲਾਸ਼ ਮਿਲੀ, ਜਿਸ ਦੇ ਗਲੇ ਉਤੇ ਨਿਸ਼ਾਨ ਹਨ । ਇਨ੍ਹਾਂ ਨਿਸ਼ਾਨਾਂ ਨੂੰ ਦੇਖ ਕੇ ਲਗਦਾ ਹੈ ਕਿ ਉਸ ਦਾ ਗਲ ਘੁੱਟ ਕੇ ਕਤਲ ਕੀਤਾ ਗਿਆ ਹੈ। ਭੋਗਪੁਰ ਪੁਲਿਸ ਨੇ ਪੂਨਮ ਦੇ ਪਤੀ ਪਰਮਜੀਤ ਬਾਂਸਲ, ਸਹੁਰਾ ਮੋਹਣ ਲਾਲ, ਸੱਸ ਮਨਪ੍ਰੀਤ ਕੌਰ ਤੇ ਜੇਠ ਮਨੋਜ ਕੁਮਾਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਚਾਰ ਮੁਲਜ਼ਮਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋ ਦੀ ਭਾਲ ਜਾਰੀ ਹੈ। ਪੂਨਮ ਦਾ ਪਤੀ ਪਰਮਜੀਤ ਬੰਸਲ ਅਤੇ ਸਹੁਰਾ ਮੋਹਣ ਲਾਲ ਭੋਗਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਏ ਹਨ।

Leave a Reply

Your email address will not be published. Required fields are marked *