ਮੋਹਾਲੀ : ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਵਿਗੜਦੇ ਖਾਣ-ਪੀਣ ਕਾਰਨ ਲੜਕੀਆਂ ਵਿੱਚ PCOS (Polycystic Ovary Syndrome) ਅਤੇ PCOD (Polycystic Ovary Disease) ਦੀ ਸਮੱਸਿਆ ਤੇਜ਼ੀ ਨਾਲ ਫੈਲ ਰਹੀ ਹੈ। ਇਹ ਸਿਰਫ਼ ਇੱਕ ਬਿਮਾਰੀ ਨਹੀਂ, ਸਗੋਂ ਇੱਕ ਹਾਰਮੋਨਲ ਅਸੰਤੁਲਨ ਹੈ, ਜੋ ਸਹੀ ਸਮੇਂ ‘ਤੇ ਧਿਆਨ ਨਾ ਦੇਣ ਕਾਰਨ ਗੰਭੀਰ ਰੂਪ ਧਾਰਨ ਕਰ ਸਕਦਾ ਹੈ।
ਜਾਣੋ ਕੀ ਹੈ PCOS ਅਤੇ PCOD ਵਿੱਚ ਮੁੱਖ ਅੰਤਰ?
ਬਹੁਤ ਸਾਰੇ ਲੋਕ ਇਨ੍ਹਾਂ ਦੋਵਾਂ ਨੂੰ ਇੱਕ ਹੀ ਮੰਨਦੇ ਹਨ, ਪਰ ਇਨ੍ਹਾਂ ਵਿੱਚ ਅੰਤਰ ਹੈ। PCOD ਵਿੱਚ (Ovary) ਵਿੱਚ ਕੱਚੇ ਅੰਡੇ ਜਮ੍ਹਾਂ ਹੋ ਜਾਂਦੇ ਹਨ, ਜੋ ਸਮੇਂ ਦੇ ਨਾਲ ‘ਸਿਸਟ’ (ਰਸੌਲੀ) ਦਾ ਰੂਪ ਲੈ ਲੈਂਦੇ ਹਨ। ਇਹ ਆਮ ਤੌਰ ‘ਤੇ ਖਾਣ-ਪੀਣ ਅਤੇ ਜੀਵਨਸ਼ੈਲੀ ਵਿੱਚ ਸੁਧਾਰ ਨਾਲ ਠੀਕ ਹੋ ਸਕਦਾ ਹੈ।
PCOS ਇੱਕ ਗੰਭੀਰ ਮੈਟਾਬੋਲਿਕ ਸਮੱਸਿਆ ਹੈ ਜਿੱਥੇ ਹਾਰਮੋਨਸ ਦਾ ਸੰਤੁਲਨ ਬਹੁਤ ਜ਼ਿਆਦਾ ਵਿਗੜ ਜਾਂਦਾ ਹੈ। ਇਸ ਵਿੱਚ (Androgen) ਦਾ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਗਰਭ ਧਾਰਨ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।
ਕੁੜੀਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਕਰਨਾ ਪੈਂਦਾ ਹੈ ਸਾਹਮਣਾ?
PCOS/PCOD ਨਾਲ ਜੂਝ ਰਹੀਆਂ ਕੁੜੀਆਂ ਨੂੰ ਸਰੀਰਕ ਅਤੇ ਮਾਨਸਿਕ ਦੋਵਾਂ ਪੱਧਰਾਂ ‘ਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੀਰੀਅਡਸ ਦਾ ਸਮੇਂ ਸਿਰ ਨਾ ਆਉਣਾ ਜਾਂ ਬਹੁਤ ਘੱਟ/ਬਹੁਤ ਜ਼ਿਆਦਾ ਖੂਨ ਆਉਣਾ। ਹਾਰਮੋਨਲ ਬਦਲਾਅ ਕਾਰਨ ਚਿਹਰੇ, ਛਾਤੀ ਜਾਂ ਪਿੱਠ ‘ਤੇ ਸਖ਼ਤ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ। ਖਾਸ ਕਰਕੇ ਪੇਟ ਦੇ ਆਲੇ-ਦੁਆਲੇ ਚਰਬੀ ਤੇਜ਼ੀ ਨਾਲ ਵਧਦੀ ਹੈ, ਜਿਸ ਨੂੰ ਘਟਾਉਣਾ ਕਾਫੀ ਮੁਸ਼ਕਲ ਹੁੰਦਾ ਹੈ। ਚਿਹਰੇ ‘ਤੇ ਜ਼ਿਆਦਾ ਕਿੱਲ-ਮੁਹਾਸੇ ਹੋਣਾ ਅਤੇ ਸਿਰ ਦੇ ਵਾਲ ਪਤਲੇ ਹੋ ਕੇ ਝੜਨਾ ਇਸ ਦੇ ਮੁੱਖ ਲੱਛਣ ਹਨ। ਇਸ ਸਮੱਸਿਆ ਕਾਰਨ ਕੁੜੀਆਂ ਅਕਸਰ ਚਿੜਚਿੜਾਪਨ, ਘਬਰਾਹਟ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਹਨ।
PCOS/PCOD ਦਾ ਹੱਲ ਅਤੇ ਬਚਾਅ ਕਿਵੇਂ ਸੰਭਵ ਹੈ?
ਦਵਾਈਆਂ ਨਾਲੋਂ ਜ਼ਿਆਦਾ PCOS/PCOD ਤੁਹਾਡੀ ਜੀਵਨਸ਼ੈਲੀ (Lifestyle) ‘ਤੇ ਨਿਰਭਰ ਕਰਦੀ ਹੈ। ਇਸ ਨੂੰ ਹੇਠ ਲਿਖੇ ਤਰੀਕਿਆਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ:
ਸਹੀ Diet: ਜੰਕ ਫੂਡ, ਜ਼ਿਆਦਾ ਖੰਡ ਅਤੇ ਮੈਦੇ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਫਲ, ਫਾਈਬਰ ਅਤੇ ਪ੍ਰੋਟੀਨ ਸ਼ਾਮਲ ਕਰੋ।
ਨਿਯਮਿਤ ਕਸਰਤ: ਰੋਜ਼ਾਨਾ 30-40 ਮਿੰਟ ਸੈਰ, ਯੋਗਾ ਅਤੇ ਵਰਕਆਊਟ ਕਰਨਾ ਬਹੁਤ ਜ਼ਰੂਰੀ ਹੈ। ਭਾਰ ਕੰਟਰੋਲ ਵਿੱਚ ਰਹਿਣ ਨਾਲ ਹਾਰਮੋਨਸ ਆਪਣੇ ਆਪ ਸੰਤੁਲਿਤ ਹੋਣ ਲੱਗਦੇ ਹਨ।
ਪੂਰੀ ਨੀਂਦ ਅਤੇ ਘੱਟ ਤਣਾਅ: ਰੋਜ਼ਾਨਾ 7-8 ਘੰਟੇ ਦੀ ਨੀਂਦ ਲਓ ਅਤੇ ਮਾਨਸਿਕ ਤਣਾਅ ਨੂੰ ਘਟਾਉਣ ਲਈ ਮੈਡੀਟੇਸ਼ਨ ਦਾ ਸਹਾਰਾ ਲਓ।
ਡਾਕਟਰੀ ਸਲਾਹ: ਜੇਕਰ ਲੱਛਣ ਗੰਭੀਰ ਹੋਣ ਤਾਂ ਤੁਰੰਤ ਕਿਸੇ Gynecologist ਨਾਲ ਸੰਪਰਕ ਕਰੋ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



