ਦਿਵਾਲੀ ਦੇ ਤਿਉਹਾਰ ਮੌਕੇ ਵੀ ਕਿਸਾਨ ਕਿਉਂ ਮਜ਼ਬੂਰ ਹੈ, ਘਰ ਤੋਂ ਬਾਹਰ ਦਿਵਾਲੀ ਮਨਾਉਣ ਲਈ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਅੱਜ ਪੂਰੇ ਦੇਸ਼ ਭਰ ‘ਚ ਦਿਵਾਲੀ ਦਾ ਤਿਉਹਾਰ ਜਿੱਥੇ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਪੰਜਾਬ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਅੱਜ ਪੂਰੇ ਦੇਸ਼ ਭਰ ‘ਚ ਦਿਵਾਲੀ ਦਾ ਤਿਉਹਾਰ ਜਿੱਥੇ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਪੰਜਾਬ ਦਾ ਅੰਨਦਾਤਾ ਕਿਸਾਨ ਏਸ਼ੀਆ ਵਿੱਚ ਦੂਜੇ ਨੰਬਰ ਤੇ ਜਾਣੀ ਜਾਂਣ ਵਾਲੀ ਨਾਭਾ ਦੀ ਅਨਾਜ ਮੰਡੀ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਉੱਤੇ ਰੁਲਣ ਨੂੰ ਮਜਬੂਰ ਹੈ।

ਕਿਉਂ ਕਿ ਉਨ੍ਹਾਂ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫਸਲ ਮੰਡੀਆਂ ਵਿੱਚ ਪਈ ਸੜ ਰਹੀ ਹੈ। ਦੱਸ ਦਈਏ ਇਨ੍ਹਾਂ ਮੰਡੀ ਵਿੱਚ ਲੱਖਾਂ ਅਨਾਜ ਦੀਆਂ ਬੋਰੀਆਂ ਮੰਡੀ ਵਿੱਚ ਪਾਈਆਂ ਹਨ ਅਤੇ ਲਿਫਟਿੰਗ ਨਾ ਹੋਣ ਕਾਰਨ ਸਰਕਾਰ ਦੇ ਦਾਅਵੇ ਬਿਲਕੁੱਲ ਖੋਖਲੇ ਸਾਬਤ ਹੁੰਦੇ ਨਜ਼ਰ ਆ ਰਹੇ ਹਨ। ਗੁਦਾਮ ਵਿੱਚ ਖਾਲੀ ਥਾਂ ਨਾ ਹੋਣ ਕਾਰਨ ਕਿਸਾਨ ਆਪਣਾ ਝੋਨਾ ਮੰਡੀਆਂ ‘ਚ  ਰੱਖਣ ਲਈ ਮਜਬੂਰ ਹਨ ।

ਇਸ ਮੌਕੇ ਮੰਡੀ ਵਿੱਚ ਆਏ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਾਅਵੇ ਬਿਲਕੁਲ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ, ਅਸੀਂ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਆਏ ਹਾਂ ਪਰ ਪਰ ਇੱਥੇ ਪਹਿਲਾਂ ਤੋਂ ਹੀ ਬੋਰੀਆਂ ਦਾ ਢੇਰ ਜਮਾ ਹੋਇਆ ਪਿਆ ਹੈ, ਜਿਸ ਕਾਰਨ ਵਜੋਂ ਅਸੀਂ ਹੁਣ ਦਿਵਾਲੀ ਦਾ ਤਿਉਹਾਰ ਮੰਡੀ ਵਿੱਚ ਮਨਾਉਣ ਲਈ ਮਜਬੂਰ ਹਾਂ। ਕਿਸਾਨਾਂ ਦਾ ਕਹਿਣਾ ਹੈ ਕਿ, ਦਿਵਾਲੀ ਦੇ ਤਿਉਹਾਰ ਮੌਕੇ ਵੀ ਅਸੀਂ ਆਪਣੇ ਪਰਿਵਾਰ ਵਿੱਚ ਦਿਵਾਲੀ ਨਹੀਂ ਮਨਾ ਸਕਦੇ।  “ਕਿਉਂਕਿ ਅਸੀਂ ਜੇਕਰ ਮੰਡੀ ਵਿੱਚੋਂ ਵੇਲੇ ਹੋਵੋਗੇ ਤਾਂ ਹੀ ਅਸੀਂ ਘਰ ਜਾ ਸਕਾਂਗੇ। ਉਨ੍ਹਾਂ ਕਿਹਾ ਕਿ, ਸਾਡੀ ਥਾਂ ਤੇ ਮੰਤਰੀ ਆ ਕੇ ਮੰਡੀਆਂ ਵਿੱਚ  ਬੈਠਣ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਕਿਸਾਨਾਂ ਦੇ ਕੀ ਹਾਲਾਤ ਹਨ।

 

Leave a Reply

Your email address will not be published. Required fields are marked *