ਚੰਡੀਗੜ੍ਹ: ਅਜੋਕੇ ਦੌਰ ਵਿੱਚ ਮਹਿਲਾਵਾਂ ਨੂੰ ਆਪਣੇ ਤੋਂ ਘੱਟ ਉਮਰ ਦੇ ਬੰਦੇ ਪਸੰਦ ਆਉਂਦੇ ਹਨ। ਇਸ ਦੇ ਪਿਛੇ ਕਈ ਕਾਰਨ ਹੋ ਸਕਦੇ ਹਨ। ਮਹਿਲਾਵਾਂ ਆਪਣੇ ਤੋਂ ਛੋਟੇ ਉਮਰ ਦੇ ਮੁੰਡਿਆ ਨਾਲ ਸੰਬੰਧ ਰੱਖਦੀਆ ਹਨ। ਇਸ ਬਾਰੇ ਇਕ ਸਟੱਡੀ ਵਿੱਚ ਵੱਡਾ ਖੁਲਾਸਾ ਹੋਇਆ ਹੈ। ਔਰਤਾਂ ਆਪਣੇ ਤੋਂ ਛੋਟੇ ਮਰਦਾਂ ਨਾਲ ਸਬੰਧ ਰੱਖਦੀਆਂ ਹਨ, ਉਨ੍ਹਾਂ ਨਾਲ ਵਿਆਹ ਕਰਵਾਉਂਦੀਆਂ ਹਨ।
ਜਰਨਲ ਆਫ ਰਿਸਰਚ ਚੈਲੇਂਜ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਔਰਤਾਂ ਆਪਣੇ ਤੋਂ ਛੋਟੇ ਪੁਰਸ਼ਾਂ ਵੱਲ ਆਕਰਸ਼ਿਤ ਹੋਣ ਦੇ ਕਾਰਨਾਂ ਦਾ ਖੁਲਾਸਾ ਕੀਤਾ ਗਿਆ ਹੈ। ਇਹ ਅਧਿਐਨ 30 ਤੋਂ 60 ਸਾਲ ਦੀ ਉਮਰ ਦੀਆਂ 55 ਔਰਤਾਂ ਦਾ ਇੰਟਰਵਿਊ ਲੈ ਕੇ ਕੀਤਾ ਗਿਆ ਹੈ ਜੋ ਘੱਟੋ-ਘੱਟ 5 ਸਾਲ ਤੋਂ ਆਪਣੇ ਤੋਂ ਛੋਟੇ ਪੁਰਸ਼ਾਂ ਨਾਲ ਸਬੰਧਾਂ ਵਿੱਚ ਸਨ।
ਅਧਿਐਨ ਵਿੱਚ ਪਾਇਆ ਗਿਆ ਕਿ ਬਹੁਤ ਸਾਰੀਆਂ ਔਰਤਾਂ ਆਪਣੇ ਤੋਂ ਛੋਟੇ ਪੁਰਸ਼ਾਂ ਨੂੰ ਡੇਟ ਕਰਨਾ ਪਸੰਦ ਕਰਦੀਆਂ ਹਨ ਕਿਉਂਕਿ ਅਜਿਹਾ ਕਰਨ ਨਾਲ ਪੁਰਾਣੀ ਸਮਾਜਿਕ ਪ੍ਰਥਾ ਟੁੱਟ ਜਾਂਦੀ ਹੈ ਜਿਸ ਵਿੱਚ ਪੁਰਸ਼ ਸਾਥੀ ਹਮੇਸ਼ਾ ਵੱਡਾ ਹੁੰਦਾ ਹੈ। ਇਸ ਦੇ ਨਾਲ ਹੀ ਘੱਟ ਉਮਰ ਦੇ ਮਰਦਾਂ ਦੇ ਨਾਲ ਸਰੀਰਕ ਜੀਵਨ ਬਹੁਤ ਸੰਤੋਸ਼ਜਨਕ ਹੁੰਦਾ ਹੈ। ਜ਼ਿਆਦਾਤਰ ਔਰਤਾਂ ਆਪਣੀ ਜਿਨਸੀ ਤਾਕਤ ਦੇ ਕਾਰਨ ਉਨ੍ਹਾਂ ਤੋਂ ਘੱਟ ਉਮਰ ਦੇ ਮਰਦਾਂ ਵੱਲ ਆਕਰਸ਼ਿਤ ਹੁੰਦੀਆਂ ਹਨ।



