ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਦਾਕਾਰਾ ਦਿਸ਼ਾ ਪਟਾਨੀ ਹੌਲੀ-ਹੌਲੀ ਬਾਲੀਵੁੱਡ ਵਿੱਚ ਆਪਣੇ ਲਈ ਵੱਖਰਾ ਸਥਾਨ ਬਣਾਉਣ ‘ਚ ਸਫਲ ਹੁੰਦੀ ਜਾ ਰਹੀ ਹੈ। ਹਾਂਜੀ ਦਿਸ਼ਾ ਇਕ ਵਾਰ ਫਿਰ ਤਾਜ਼ਾ ਫਿਲਮ ‘ਮਲੰਗ’ ਦੇ ਕਾਰਨ ਸੁਰਖੀਆਂ ‘ਚ ਹੈ। ਉਨ੍ਹਾਂ ਦੇ ਪ੍ਰਸ਼ੰਸਕ ਇਸ ਫਿਲਮ ਤੋਂ ਖੁਸ਼ ਹਨ। ਹੁਣ ਦਿਸ਼ਾ ਪਟਾਨੀ ਬਾਲੀਵੁੱਡ ਦੀ ਖਾਸ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਨਕਸ਼ੇ ਕਦਮਾਂ ‘ਤੇ ਚੱਲਣ ਦੀ ਤਿਆਰੀ ‘ਤੇ ਹੈ। ਦਿਸ਼ਾ ਪਟਾਨੀ ਦਾ ਮੰਨਣਾ ਹੈ ਕਿ, ਉਹ ਪ੍ਰਿਯੰਕਾ ਚੋਪੜਾ ਤੋਂ ਬਹੁਤ ਪ੍ਰੇਰਿਤ ਹੈ ਅਤੇ ਉਹ ਉਸ ਵਰਗੀ ਬਣਨਾ ਚਾਹੁੰਦੀ ਹੈ।
ਇੱਕ ਤਾਜ਼ਾ ਇੰਟਰਵਿਉ ਵਿੱਚ, ਦਿਸ਼ਾ ਪਟਾਨੀ ਨੇ ਕਿਹਾ ਕਿ, ਉਹ ਬਾਲੀਵੁੱਡ ਦੀ ‘ਦੇਸੀ ਗਰਲ’ ਪ੍ਰਿਅੰਕਾ ਚੋਪੜਾ ਨੂੰ ਬਹੁਤ ਜ਼ਿਆਦਾ ਫੋਲੋ ਕਰਦੀ ਹੈ। ਉਨ੍ਹਾਂ ਕਿਹਾ ਕਿ, ਪ੍ਰਿਯੰਕਾ ਉਨ੍ਹਾਂ ਲਈ ਪ੍ਰੇਰਣਾ ਹੈ। ਦਿਸ਼ਾ ਕਹਿੰਦੀ ਹੈ, ‘ਇਕ ਛੋਟੇ ਜਿਹੇ ਕਸਬੇ ਤੋਂ ਆਉਣਾ, ਨਾ ਸਿਰਫ ਬਾਲੀਵੁੱਡ, ਬਲਕਿ ਅੱਜ ਹਾਲੀਵੁੱਡ ਵਿੱਚ ਆਪਣੀ ਪਛਾਣ ਬਣਾਉਣਾ ਆਸਾਨ ਨਹੀਂ ਹੈ। ਸਾਡੇ ਦੇਸ਼ ਦਾ ਨਾਮ ਵੀ ਪ੍ਰਿਯੰਕਾ ਦੇ ਕੀਤੇ ਕੰਮਾਂ ਕਾਰਨ ਉਭਰਿਆ ਹੈ।
ਮੈਨੂੰ ਛੋਟੇ ਸ਼ਹਿਰ ਦੀ ਪ੍ਰਿਯੰਕਾ ਪਸੰਦ ਹੈ
ਆਪਣੇ ਆਪ ਨੂੰ ਪ੍ਰਿਯੰਕਾ ਨਾਲ ਜੋੜਦੇ ਹੋਏ ਦੀਸ਼ਾ ਕਹਿੰਦੀ ਹੈ ਕਿ, ਮੈਂ ਵੀ ਪ੍ਰਿਯੰਕਾ ਦੀ ਤਰ੍ਹਾਂ ਇਕ ਛੋਟੇ ਜਿਹੇ ਕਸਬੇ ਬਰੇਲੀ ਤੋਂ ਆਉਂਦੀ ਹਾਂ। ਵਿਸਥਾਰ ਨਾਲ ਆਪਣੇ ਕੈਰੀਅਰ ਬਾਰੇ ਗੱਲ ਕਰਦਿਆਂ, ਦਿਸ਼ਾ ਕਹਿੰਦੀ ਹੈ, “ਮੈਂ ਪਹਿਲਾਂ ਬਾਲੀਵੁੱਡ ਵਿੱਚ ਮਜ਼ਬੂਤ ਪਕੜ ਬਣਾਉਣਾ ਚਾਹੁੰਦੀ ਹਾਂ।”
https://www.instagram.com/p/B8VbLMkgo9U/
‘ਬਾਲੀਵੁੱਡ‘ ਚ ਬਹੁਤ ਕੁਝ ਕਰਨਾ ਹੈ ‘
ਅੱਗੇ ਦੀਸ਼ਾ ਪਟਾਨੀ ਨੇ ਕਿਹਾ ਕਿ, “ਮੈਂ ਇੱਥੇ ਸਾਰੇ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ ਹੈ ਅਤੇ ਮੈਨੂੰ ਚੰਗੀ ਭੂਮਿਕਾਵਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।” ਹਾਲਾਂਕਿ, ਦਿਸ਼ਾ ਦਾ ਮੰਨਣਾ ਹੈ ਕਿ, ਉਸ ਕੋਲ ਅਜੇ ਵੀ ਬਾਲੀਵੁੱਡ ਵਿੱਚ ਬਹੁਤ ਕੰਮ ਕਰਨਾ ਬਾਕੀ ਹੈ।
‘ਹਾਲੀਵੁੱਡ ਸਿਨੇਮਾ ‘ਚ ਅਦਾਕਾਰੀ ਦਿਖਾਉਂਣਾ ਸੌਖਾ ਨਹੀਂ‘
ਪੁੱਛਿਆ ਗਿਆ ਕਿ, ਕੀ ਉਹ ਪ੍ਰਿਅੰਕਾ ਦੀ ਤਰ੍ਹਾਂ ਹਾਲੀਵੁੱਡ ਵੀ ਜਾਣਾ ਚਾਹੁੰਦੀ ਹੈ? ਦਿਸ਼ਾ ਨੇ ਕਿਹਾ, ‘ਸੱਚ ਬੋਲਾਂ ਤਾਂ ਮੈਂ ਅਜੇ ਇਸ ਬਾਰੇ ਕੁਝ ਨਹੀਂ ਸੋਚਿਆ ਹੈ। ਮੇਰੇ ਕੋਲ ਹਾਲੀਵੁੱਡ ਲਿਜਾਣ ਲਈ ਏਜੰਟ ਵੀ ਨਹੀਂ ਹੈ। ਮੈਂ ਸਹਿਮਤ ਹਾਂ ਕਿ, ਹਾਲੀਵੁੱਡ ਲਈ ਆਡੀਸ਼ਨ ਦੇਣਾ ਇੰਨਾ ਸੌਖਾ ਨਹੀਂ ਹੈ। ਫਿਲਹਾਲ ਮੈਂ ਬਾਲੀਵੁੱਡ ਵਿੱਚ ਚੰਗਾ ਕੰਮ ਕਰ ਰਹੀ ਹਾਂ ਅਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ, ਮੈ ਇੱਥੇ ਬਿਹਤਰ ਕੰਮ ਕਰਦੀ ਰਹਾਂ।
https://www.instagram.com/p/B7nPa6gAn_0/
ਸਲਮਾਨ ਖਾਨ ਦੀ ਅਗਲੀ ਆਉਂਣ ਵਾਲੀ ਫਿਲਮ ‘ਚ ਦਿਖਾਈ ਦੇਣਗੀ
ਜੇਕਰ ਗੱਲ ਕੰਮ ਦੀ ਕੀਤੀ ਜਾਵੇ ਤਾਂ ਦਿਸ਼ਾ ਪਟਾਨੀ ਤਾਜਾ ਆਈ ਫਿਲਮ ਮਲੰਗ ‘ਚ ਦਿਖਾਈ ਦਿੱਤੀ ਹਨ। ਇਸ ਫਿਲਮ ‘ਚ ਉਨ੍ਹਾਂ ਨਾਲ ਆਦਿੱਤਯ ਰਾਏ ਕਪੂਰ ਮੁਖ ਭੂਮਿਕਾ ‘ਚ ਹਨ। ਇਸ ਤੋਂ ਬਾਅਦ ਉਹ ਸਲਮਾਨ ਖਾਨ ਦੀ ਆਉਂਣ ਵਾਲੀ ਫਿਲਮ ‘ਰਾਧੇ’ ‘ਚ ਆਪਣੇ ਵੱਖਰੇ ਅੰਦਾਜ ਵਿੱਚ ਦਿਖਾਈ ਦੇਣਗੀ, ਜਿਸ ਨੂੰ ਜਿਸਨੂੰ ਡਾਂਸਿੰਗ ਸਟਾਰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ।

