ਨਿਰਭਿਆ ਦੇ ਦੋਸ਼ੀਆਂ ਵਿਰੁੱਧ ਨਵਾਂ ਡੈੱਥ ਵਾਰੰਟ ਹੋਇਆ ਜਾਰੀ, 3 ਮਾਰਚ ਨੂੰ ਹੋਵੇਗੀ ਫਾਂਸੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਨਿਰਭਿਆ ਗੈਂਗਰੇਪ ਕੇਸ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਲਗਭਗ 1 ਘੰਟੇ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਨਿਰਭਿਆ ਗੈਂਗਰੇਪ ਕੇਸ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਲਗਭਗ 1 ਘੰਟੇ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦਿਆ ਚਾਰੇ ਦੋਸ਼ੀਆਂ ਵਿਰੁੱਧ ਨਵਾਂ ਡੈਥ ਵਾਰੰਟ ਜਾਰੀ ਕਰ ਦਿੱਤਾ ਹੈ। ਨਵੇਂ ਡੈੱਥ ਵਾਰੰਟ ਅਨੁਸਾਰ ਚਾਰੇ ਦੋਸ਼ੀਆਂ ਨੂੰ 3 ਮਾਰਚ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।

ਅੱਜ ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਦਲੀਲ ਦਿਤੀ ਕਿ 4 ਦੋਸ਼ੀਆਂ ਚੋਂ ਮੁਕੇਸ਼, ਵਿਨੈ, ਮੁਕੇਸ਼ ਦੀ ਰਹਿਮ ਦੀ ਅਪੀਲ ਖਾਰਜ਼ ਹੋ ਚੁੱਕੀ ਹੈ ਜਦਕਿ 1 ਦੋਸ਼ੀ ਪਵਨ ਨੇ ਕੋਲ ਦੋ ਕਾਨੂੰਨ ਵਿਕਲਪ ਦਇਆ ਅਤੇ ਕਿਊਰਿਟਵ ਪਟੀਸ਼ਨ ਦਾਖਲ ਕਰਨੀ ਬਚੀ ਹੋਈ ਹੈ ਪਰ ਇਸ ਲਈ ਹਾਈਕੋਰਟ ਦੁਆਰਾ ਦਿੱਤਾ ਗਿਆ 11 ਫਰਵਰੀ ਦਾ ਸਮਾਂ ਸਮਾਪਤ ਹੋ ਚੁੱਕਿਆ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਇਸ ਲਈ ਕਿਸੇ ਵੀ ਦੋਸ਼ੀ ਕੋਲ ਹੁਣ ਹੋਰ ਕਾਨੂੰਨੀ ਵਿਕਲਪ ਨਹੀਂ ਬਚਿਆ ਹੈ ਇਸ ਲਈ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਜਾਣਾ ਚਾਹੀਦਾ ਹੈ।

ਉੱਧਰ ਦੂਜੇ ਪਾਸੇ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਕਿਹਾ ਕਿ ਇਕ ਦੋਸ਼ੀ ਵਿਨੈ ਸ਼ਰਮਾਂ ਨੇ ਤਿਹਾੜ ਜੇਲ੍ਹ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ ਇਸ ਲਈ ਦੋਸ਼ੀਆਂ ਨੂੰ ਫ਼ਾਂਸੀ ਨਹੀਂ ਦਿੱਤੀ ਜਾ ਸਕਦੀ ਹੈ ਪਰ ਕੋਰਟ ਨੇ ਉਨ੍ਹਾਂ ਦੀ ਦਲੀਲ ਸਵੀਕਾਰ ਨਾ ਕੀਤੀ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਹੀ ਦੋਸ਼ੀ ਵਿਨੈ ਸ਼ਰਮਾ ਦੀ ਦੇਖਭਾਲ ਕਰੇ।

ਕੋਰਟ ਨੇ ਦੋਵੇ ਪੱਖਾਂ ਦੀ ਦਲੀਲਾ ਸੁਣਨ ਤੋਂ ਬਾਅਦ ਨਿਰਭਿਆ ਦੇ ਦੋਸ਼ੀਆਂ ਵਿਰੁੱਧ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਜਿਸ ਅਨੁਸਾਰ ਹੁਣ ਚਾਰੇ ਦੋਸ਼ੀਆਂ ਨੂੰ 3 ਮਾਰਚ ਸਵੇਰੇ 6 ਵਜੇ ਫਾਂਸੀ ਉੱਤੇ ਲਟਕਾਇਆ ਜਾਵੇਗਾ।

ਇਸ ਤੋਂ ਪਹਿਲਾਂ ਵੀ ਦੋਸ਼ੀਆਂ ਦੇ ਵਿਰੁੱਧ ਦੋ ਵਾਰੀ ਡੈੱਥ ਵਾਰੰਟ ਜਾਰੀ ਹੋ ਚੁੱਕੇ ਹਨ ਜਿਸ ਮੁਤਾਬਕ ਪਹਿਲੇ ਡੈਥ ਵਾਰੰਟ ਵਿਚ ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਹੋਣੀ ਸੀ ਅਤੇ ਦੂਜੇ ਡੈੱਥ ਵਾਰੰਟ ਵਿਚ 1 ਫਰਵਰੀ ਨੂੰ ਨਿਰਭਿਆ ਦੇ ਚਾਰੇ ਗੁਨਾਹਗਾਰ ਫਾਂਸੀ ਦੇ ਫੰਦੇ ਉੱਤੇ ਲਟਕਾਉਣੇ ਸਨ ਪਰ ਦੋਸ਼ੀਆਂ ਦੁਆਰਾ ਅਪਣਾਏ ਜਾ ਰਹੇ ਕਾਨੂੰਨੀ ਵਿਕਲਪਾ ਕਰਕੇ ਇਹ ਡੈੱਥ ਵਾਰੰਟ ਰੱਦ ਹੋ ਗਏ ਸਨ।

ਨਵਾਂ ਡੈੱਥ ਵਾਰੰਟ ਜਾਰੀ ਹੋਣ ਉੱਤੇ ਨਿਰਭਿਆ ਦਾ ਮਾਂ ਆਸਾ ਦੇਵੀ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਕੋਰਟ ਦੇ ਫ਼ੈਸਲੇ ਉੱਤੇ ਖੁਸ਼ੀ ਜਿਤਾਉਂਦਿਆ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਹੁਣ 3 ਮਾਰਚ ਨੂੰ ਦੋਸ਼ੀਆਂ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *