ਮੁੰਬਈ: ਬਾਲੀਵੁੱਡ ਐਕਟਰ ਸੋਨੂੰ ਸੂਦ (Sonu Sood) ਨੇ ਕੋਰੋਨਾ (Corona) ਕਾਲ ਵਿਚ ਲੋਕਾਂ ਦੀ ਮਦਦ ਕਰਨ ਲਈ ਅਕਸਰ ਅੱਗੇ ਆਉਂਦੇ ਨੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਲੋੜ ਪੈਣ ‘ਤੇ ਸੋਨੂੰ ਸੂਦ ਸਭ ਤੋਂ ਪਹਿਲਾਂ ਅੱਗੇ ਆਉਂਦੇ ਹਨ। ਐਕਟਰ ਸੋਨੂੰ ਸੂਦ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਐਲਾਨ ਕੀਤਾ ਹੈ ਉਹ ਸੋਨੂੰ ਸੂਦ ਜੂਨ ਤੋਂ ਆਂਧਰਾ ਪ੍ਰਦੇਸ਼ ਵਿੱਚ ਆਕਸੀਜਨ ਪਲਾਂਟ ਲਗਾਉਣਗੇ।
ਇੱਥੇ ਪੜੋ ਹੋਰ ਖ਼ਬਰਾਂ: ਬਲੈਕ ਤੇ ਵ੍ਹਾਈਟ ਫੰਗਸ ਤੋਂ ਬਾਅਦ ਹੁਣ ਇਸ ਫੰਗਸ ਦਾ ਵਧਿਆ ਖਤਰਾ
ਇਸ ਵਿਚਾਲੇ ਇਕ ਵੀਡੀਓ ਸੋਸ਼ਲ ਮੀਡਿਆ ਤੇ ਖ਼ੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਸੋਨੂੰ ਸੂਦ ਆਪਣੇ ਘਰ ਦੇ ਬਾਹਰ ਨਜ਼ਰ ਆਏ ਤੇ ਬਹੁਤ ਸਾਰੇ ਲੋਕ ਇੱਥੇ ਸੋਨੂੰ ਦੀ ਮਦਦ ਲੈਣ ਲਈ ਖੜੇ ਹਨ।ਪਰ ਸੋਨੂੰ ਨੇ ਲੋਕਾਂ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਇਕ ਵਿਅਕਤੀ (Sonu Sood) ਦੇ ਪੈਰਾਂ ‘ਚ ਡਿੱਗ ਜਾਂਦਾ ਹੈ, ਹਾਲਾਂਕਿ ਸੋਨੂੰ ਸੂਦ ਸ਼ਖਸ ਨੂੰ ਅਜਿਹਾ ਕਰਨ ਤੋਂ ਰੋਕਦੇ ਹਨ ਤੇ ਇਸ ਤੋਂ ਬਾਅਦ ਸੋਨੂੰ ਨੇ ਸ਼ਖਸ ਨੂੰ ਚੁੱਕ ਉਸ ਨਾਲ ਹੱਥ ਮਿਲਾਇਆ।
ਜਾਣੋ ਕਿਉਂ ਇਹ ਆਦਮੀ ਸੋਨੂੰ ਸੂਦ ਦੇ ਪੈਰਾਂ ‘ਚ ਡਿੱਗਿਆ
ਦਰਅਸਲ ਸੋਨੂੰ ਸੂਦ ਨੇ ਇਸ ਆਦਮੀ ਨੂੰ ਨੌਕਰੀ ਦਿਵਾਉਣ ‘ਚ ਸਹਾਇਤਾ ਕੀਤੀ। ਅਜਿਹੇ ਵਿੱਚ ਇਹ ਆਦਮੀ ਸੋਨੂੰ ਸੂਦ ਦੇ ਘਰ ਦੇ ਬਾਹਰ ਉਨ੍ਹਾਂ ਦਾ ਧੰਨਵਾਦ ਕਰਨ ਪਹੁੰਚਿਆ। ਜਿਵੇਂ ਹੀ ਸੋਨੂੰ ਆਪਣੇ ਘਰੋਂ ਬਾਹਰ ਆਏ ਇਹ ਵਿਅਕਤੀ ਸੋਨੂੰ ਦੇ ਪੈਰਾਂ ਵਿੱਚ ਪੈ ਗਿਆ ਅਤੇ ਸੋਨੂੰ ਸੂਦ ਦਾ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ।
ਇੱਥੇ ਪੜੋ ਹੋਰ ਖ਼ਬਰਾਂ: ਮੋਦੀ ਸਰਕਾਰ ਵਿਰੁੱਧ ਗਰਜੇ ਕਿਸਾਨ ਆਗੂ ਰਾਕੇਸ਼ ਟਿਕੈਤ, ਆਖੀ ਇਹ ਗੱਲ





