ਕੌਣ ਹੈ ਲਿੰਡਾ ਯਾਕਾਰਿਨੋ, ਜਿਸ ਨੂੰ ਐਲਨ ਮਸਕ ਬਣਾਉਣ ਜਾ ਰਿਹੈ ਟਵਿੱਟਰ ਦਾ ਨਵਾਂ CEO

Twitter New CEO: ਟਵਿਟਰ ਦੇ ਮਾਲਕ ਐਲਨ ਮਸਕ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ। ਮਸਕ ਨੇ ਟਵੀਟ ਕੀਤਾ ਕਿ ਉਹ ਜਲਦੀ ਹੀ ਟਵਿੱਟਰ ਦੇ ਸੀਈਓ…

Twitter New CEO: ਟਵਿਟਰ ਦੇ ਮਾਲਕ ਐਲਨ ਮਸਕ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ। ਮਸਕ ਨੇ ਟਵੀਟ ਕੀਤਾ ਕਿ ਉਹ ਜਲਦੀ ਹੀ ਟਵਿੱਟਰ ਦੇ ਸੀਈਓ ਦਾ ਅਹੁਦਾ ਛੱਡਣ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਨਵਾਂ ਸੀਈਓ ਵੀ ਲੱਭ ਲਿਆ ਹੈ। ਵਾਲ ਸਟਰੀਟ ਜਰਨਲ ਦੇ ਮੁਤਾਬਕ, NBC ਯੂਨੀਵਰਸਲ ਐਡਵਰਟਾਈਜਿੰਗ ਚੀਫ ਲਿੰਡਾ ਯਾਕਾਰਿਨੋ ਨੂੰ ਟਵਿਟਰ ਦੀ ਸੀਈਓ ਦਾ ਅਹੁਦਾ ਦਿੱਤਾ ਜਾ ਸਕਦਾ ਹੈ।

ਮਸਕ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਨੇ ਨਵੇਂ ਸੀਈਓ ਦੀ ਚੋਣ ਕੀਤੀ ਹੈ। ਮਸਕ ਮੁਤਾਬਕ ਨਵਾਂ ਸੀਈਓ 6 ਹਫ਼ਤਿਆਂ ਦੇ ਅੰਦਰ ਆਪਣਾ ਅਹੁਦਾ ਸੰਭਾਲ ਲਵੇਗਾ। ਇਸ ਦੇ ਨਾਲ, ਟਵਿੱਟਰ ਵਿੱਚ ਮਸਕ ਦੀ ਭੂਮਿਕਾ ਕਾਰਜਕਾਰੀ ਚੇਅਰਮੈਨ ਅਤੇ ਸੀਟੀਓ ਦੀ ਹੋਵੇਗੀ।ਲਿੰਡਾ ਦੇ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ, ਉਹ 2011 ਤੋਂ NBC ਯੂਨੀਵਰਸਲ ਕੰਪਨੀ ਨਾਲ ਕੰਮ ਕਰ ਰਹੀ ਹੈ। ਕੰਪਨੀ ਵਿੱਚ ਉਸਦੀ ਮੌਜੂਦਾ ਭੂਮਿਕਾ ਨੂੰ ਗਲੋਬਲ ਐਡਵਰਟਾਈਜ਼ਿੰਗ ਅਤੇ ਪਾਰਟਨਰਸ਼ਿਪ ਵਿਭਾਗ ਦੀ ਪ੍ਰਧਾਨ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ, ਉਸਨੇ ਕੰਪਨੀ ਦੇ ਕੇਬਲ ਐਂਟਰਟੇਨਮੈਂਟ ਅਤੇ ਡਿਜੀਟਲ ਵਿਗਿਆਪਨ ਸੇਲਜ਼ ਡਿਵੀਜ਼ਨ ਵਿੱਚ ਵੀ ਕੰਮ ਕੀਤਾ।

Leave a Reply

Your email address will not be published. Required fields are marked *