ਲੁਧਿਆਣਾ : ਟਰਾਂਸਪੋਰਟ ਘੁਟਾਲੇ ਵਿਚ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਪੰਕਜ ਮਲਹੋਤਰਾ ਉਰਫ ਮੀਨੂੰ ਮਲਹੋਤਰਾ ਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ 16 ਦਸੰਬਰ, 2022 ਨੂੰ ਵਿਜੀਲੈਂਸ ਬਿਊਰੋ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਲਗਪਗ ਚਾਰ ਦਿਨਾਂ ਤਕ ਪੁਲਿਸ ਹਿਰਾਸਤ ਵਿਚ ਰਹੇ।
ਵਿਜੀਲੈਂਸ ਬਿਊਰੋ ਨੇ ਕੋਰਟ ’ਚ ਦਾਅਵਾ ਕੀਤਾ ਸੀ ਕਿ ਮੁਲਜ਼ਮ ਨੇ ਠੇਕੇਦਾਰ ਤੇਲੂ ਰਾਮ ਤੋਂ 10 ਲੱਖ ਰੁਪਏ ਮੰਗਣ ਦੀ ਗੱਲ ਕਬੂਲ ਕੀਤੀ ਹੈ ਅਤੇ 6 ਲੱਖ ਰੁਪਏ ਦੀ ਰਿਸ਼ਵਤ ਲਈ ਹੈ। ਇਸ ਗੱਲ ’ਤੇ ਜ਼ੋਰ ਦਿੰਦਿਆਂ ਬਿਊਰੋ ਨੇ ਰਿਸ਼ਵਤ ਦੀ ਰਕਮ ਦੀ ਵਸੂਲੀ ਦੇ ਨਾਲ-ਨਾਲ ਉਸ ਦੀ ਸਹੀ ਭੂਮਿਕਾ ਦੀ ਜਾਂਚ ਲਈ ਮੁਲਜ਼ਮ ਦਾ ਰਿਮਾਂਡ ਮੰਗਿਆ ਸੀ ਪਰ ਵਿਜੀਲੈਂਸ ਇਕ ਪੈਸਾ ਵੀ ਵਸੂਲ ਨਹੀਂ ਕਰ ਸਕਿਆ ਸੀ।
