ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੇਸ਼ ਦਾ ਸਭ ਤੋਂ ਵੱਧ ਸਾਖਰਤਾ ਦਰ ਵਾਲਾ ਰਾਜ ਕੇਰਲ ਹੈ, ਜਿੱਥੇ 93. 91% ਲੋਕ ਸਿੱਖਿਅਕ ਹਨ। ਉੱਥੇ ਹੀ ਕੁਝ ਅਜਿਹੀ ਮਾਨਸਿਕਤਾ ਦੇ ਲੋਕ ਵੀ ਹਨ, ਜੋ ਸਿਰਫ਼ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹਨ। ਨਿੱਕੀ ਬੱਚੀਆਂ, ਜਿਨ੍ਹਾਂ ਦੇ ਮਾਪੇ ਸਕੂਲ ‘ਤੇ ਉੱਥੇ ਦੇ ਅਧਿਆਪਕਾਂ ‘ਤੇ ਵਿਸ਼ਵਾਸ ਕਰ ਆਪਣੇ ਬੱਚਿਆਂ ਨੂੰ ਤਾਲੀਮ ਦੇਣ ਲਈ ਸਕੂਲ ਭੇਜਦੇ ਹਨ ਪਰ ਉੱਥੇ ਸਿੱਖਿਆ ਦੇ ਪੁਜਾਰੀ ਨਿੱਕੀ ਬੱਚਿਆਂ ਦਾ ਸ਼ੋਸ਼ਣ ਕਰਦੇ ਹਨ , ਜੋ ਕਿ ਬਹੁਤ ਹੀ ਮੰਦਭਾਗਾ ਹੈ।
ਅਜਿਹਾ ਹੀ ਇੱਕ ਮਾਮਲਾ ਕੇਰਲ ਦੇ ਇਕ ਸਕੂਲ ਦਾ ਸਾਹਮਣੇ ਆਇਆ ਹੈ, ਜਿੱਥੇ ਬੁੱਧਵਾਰ ਨੂੰ ਇਕ ਨਾਬਾਲਿਗ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਅਧਿਆਪਕ ਨੂੰ 60 ਸਾਲਾਂ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹੈਰਾਨੀ ਦੀ ਗੱਲ ਇਸ ਕੇਸ ‘ਚ ਇਹ ਹੈ ਕਿ, ਨਾਬਾਲਗ ਲੜਕੀ ਜਿਸ ਨੂੰ ਦੋਸ਼ੀ ਅਧਿਆਪਕ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ, ਉਹ ਅੰਸ਼ਕ ਤੌਰ ‘ਤੇ ਅੰਨ੍ਹਾ ਵੀ ਹੈ। ਮਾਹਰਾਂ ਨੇ ਕਿਹਾ ਕਿ, ਕਿਸੇ ਨਾਬਾਲਿਗ ਦੇ ਯੌਨ ਉਤਪੀੜਨ ਲਈ ਇੰਨੀ ਲੰਬੀ ਸਜ਼ਾ ਦਾ ਐਲਾਨ ਕਰਨ ਦਾ ਇਹ ਪਹਿਲਾ ਕੇਸ ਹੋ ਸਕਦਾ ਹੈ।
ਸਜ਼ਾ ਸੁਣਾਉਂਦਿਆਂ ਕੋਜ਼ੀਕੋਡ ਦੀ ਪੋਕਸੋ ਅਦਾਲਤ ਨੇ ਵੀ ਰਾਜ ਸਰਕਾਰ ਨੂੰ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸ ਦਈਏ ਕਿ, ਅਧਿਆਪਕ ਨੇ ਪੀੜਤਾ ਨਾਲ ਪਿਛਲੇ ਕਈ ਸਮੇਂ ਤੋਂ ਜਿਨਸੀ ਸ਼ੋਸ਼ਣ ਕਰਦਾ ਆ ਰਿਹਾ ਹੈ। ਸਕੂਲ ਅਧਿਆਪਕ ਫਿਰੋਜ਼ ਖ਼ਾਨ ਖ਼ਿਲਾਫ਼ ਕੇਸ 2017 ਵਿੱਚ ਆਇਆ ਸੀ ਅਤੇ ਬਾਅਦ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਸ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਸੀ। ਪੀੜਤ ਲੜਕੀ ਦੇ ਅਨੁਸਾਰ, ਦੋਸ਼ੀ ਕਰਾਰ ਦਿੱਤੇ ਅਧਿਆਪਕ ਨੇ ਕਈਂ ਮੌਕਿਆਂ ‘ਤੇ 6 ਵੀਂ ਕਲਾਸ ਦੀ ਇੱਕ ਵਿਦਿਆਰਥੀ ਦਾ ਯੌਨ ਸ਼ੋਸ਼ਣ ਕੀਤਾ ਅਤੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ।
ਹਾਲਾਂਕਿ, ਪੀੜਤ ਲੜਕੀ ਨੇ ਆਪਣੇ ਕੁਝ ਸਹਿਪਾਠੀਆਂ ਸਾਹਮਣੇ ਆਪਣੀ ਹੱਡਬਿਤੀ ਬਿਆਨ ਕੀਤੀ, ਜਿਸਨੇ ਮੁਲਜ਼ਮ ਤੋਂ ਬਦਲਾ ਲੈਣ ਲਈ ਚੁੱਪੀ ਸਾਧੀ ਹੋਈ ਸੀ ਪਰ ਸਕੂਲ ਵਿੱਚ ਇੱਕ ਕੌਂਸਲਿੰਗ ਸੈਸ਼ਨ ਦੌਰਾਨ ਅਖੀਰ ਵਿੱਚ ਲੜਕੀ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਦੋਸ਼ੀ ਅਧਿਆਪਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।ਫੈਸਲਾ ਸੁਣਾਉਂਦਿਆਂ ਪੋਕਸੋ ਕੋਰਟ ਦੇ ਜੱਜ ਨੇ ਕਿਹਾ ਕਿ, ਇਕ ਅਧਿਆਪਕ ਵਿਦਿਆਰਥੀ ਲਈ ਉਸਦਾ ਰੋਲ ਮਾਡਲ ਹੁੰਦਾ ਹੈ ਪਰ ਇਹ ਦੋਸ਼ੀ ਅਧਿਆਪਕ ਸਮਾਜ ‘ਤੇ ਲੱਗਿਆ ਗੰਦਾ ਧੱਬਾ ਹੈ, ਜੋ ਨਾਬਾਲਿਗ ਦਾ ਸ਼ੋਸ਼ਣ ਕਰਨ ਲਈ ਰਹਿਮ ਦੇ ਕਾਬਿਲ ਨਹੀਂ ਹੈ।
ਪਿਛਲੇ ਹਫਤੇ ਉਤੱਰੀ ਕੇਰਲ ਦੀ ਇੱਕ ਪੋਕਸੋ ਅਦਾਲਤ ਨੇ ਚੌਥੀ ਜਮਾਤ ਦੀ ਇੱਕ ਵਿਦਿਆਰਥਣ ਨਾਲ ਜਿਸਮਾਨੀ ਸੋਸ਼ਣ ਦੇ ਦੋਸ਼ ‘ਚ ਅਧਿਆਪਕ ਨੂੰ 20 ਵਰ੍ਹੇ ਦੀ ਸਜਾ ਸੁਣਾਈ ਗਈ ਸੀ। ਦੋਸ਼ੀ ਨੇ ਸਰਕਾਰ ਤੋਂ ਪੀੜਿਤ ਪਰਿਵਾਰ ਨੂੰ 10 ਲੱਖ ਦਾ ਮੁਆਵਜਾ ਦੇਣ ਦੀ ਗੱਲ ਵੀ ਆਖੀ ਸੀ। ਦੱਸ ਦਈਏ ਪੋਕਸੋ ਐਕਟ ਪਿਛਲੇ ਸਾਲ ਸੋਧਿਆ ਗਿਆ ਸੀ ਤਾਂ ਜੋ ਪੀੜਤ ਬੱਚਿਆਂ ਦੇ ਮੁੜ ਵਸੇਬੇ ਦੇ ਉਪਰਾਲਿਆਂ ਤੋਂ ਇਲਾਵਾ ਬੱਚਿਆਂ ਵਿਰੁੱਧ ਜਿਨਸੀ ਅਪਰਾਧਾਂ ਦੇ ਦੋਸ਼ੀਆਂ ਨੂੰ ਇਸ ਘਿਣੌਨੀ ਹਰਕਤ ਲਈ ਮੌਤ ਦੀ ਸਜਾ ਦਿੱਤੀ ਜਾ ਸਕੇ।


