ਗਿੱਦੜਬਾਹਾ : ਗੁਰੂ ਘਰ ਦੇ ਸਰੋਵਰ ਵਿਚ ਡੁੱਬ ਜਾਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਮੁਕਤਸਰ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਦੇ ਗੁਰਦੁਆਰਾ ਸਾਹਿਬ ਵਿਚ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਦੋਵੇਂ ਭਰਾ ਘਰ ਤੋਂ ਖੇਡਣ ਗਏ ਸੀ ਅਤੇ ਇਹ ਅਣਹੋਣੀ ਵਾਪਰ ਗਈ। ਦੋਵਾਂ ਬੱਚਿਆਂ ਦੀ ਉਮਰ 8 ਤੇ 9 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਹੈ।
ਮ੍ਰਿਤਕ ਬੱਚਿਆਂ ਦੇ ਚਾਚਾ ਪੱਪੂ ਨੇ ਦੱਸਿਆ ਕਿ ਉਸ ਦੇ ਦੋਵੇਂ ਭਤੀਜੇ ਬੀਤੀ ਸ਼ਾਮ ਘਰੋਂ ਇਲਾਕੇ ਦੇ ਬੱਚਿਆਂ ਨਾਲ ਖੇਡਣ ਲਈ ਨਿਕਲੇ ਸਨ ਪਰ ਦੇਰ ਰਾਤ ਤੱਕ ਉਹ ਘਰ ਵਾਪਸ ਨਹੀਂ ਆਏ। ਇਸ ਤੋਂ ਬਾਅਦ, ਉਨ੍ਹਾਂ ਨੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ।
ਸੋਮਵਾਰ ਸਵੇਰੇ ਜਦੋਂ ਉਹ ਪਿਓਰੀ ਫਾਟਕ ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਵਿਖੇ ਨਤਮਸਤਕ ਹੋਣ ਲਈ ਗਿਆ ਤਾਂ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਗੁਰਦੁਆਰਾ ਸਾਹਿਬ ਦੇ ਨੇੜੇ ਸਥਿਤ ਸਰੋਵਰ ‘ਚ ਤੈਰ ਰਹੀਆਂ ਸਨ। ਦੂਜੇ ਪਾਸੇ ਥਾਣਾ ਗਿੱਦੜਬਾਹਾ ਦੀ ਪੁਲਿਸ ਨੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਰੂ ਘਰ ਮੱਥਾ ਟੇਕਣ ਗਿਆ ਤਾਂ ਸਰੋਵਰ ‘ਚ ਭਤੀਜਿਆਂ ਦੀਆਂ ਤਰਦੀਆਂ ਵੇਖੀਆਂ ਲਾਸ਼ਾਂ, ਪੈਰਾਂ ਹੇਠੋਂ ਖਿਸਕ ਗਈ ਜ਼ਮੀਨ
ਗਿੱਦੜਬਾਹਾ : ਗੁਰੂ ਘਰ ਦੇ ਸਰੋਵਰ ਵਿਚ ਡੁੱਬ ਜਾਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਹ ਘਟਨਾ…
