ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿੱਤੇ ਸੁਝਾਅ ਦਾ ਕੀ ਪਿਆ ਅਸਰ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਆਲੇ-ਦੁਆਲੇ Tik-Tok ਵਿਡੀਓ ਬਣਾਉਣ ‘ਤੇ ਪਾਬੰਦੀ ਲਗਾਉਣ ਲਈ ਵੱਖ-ਵੱਖ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਆਲੇ-ਦੁਆਲੇ Tik-Tok ਵਿਡੀਓ ਬਣਾਉਣ ‘ਤੇ ਪਾਬੰਦੀ ਲਗਾਉਣ ਲਈ ਵੱਖ-ਵੱਖ ਥਾਵਾਂ ‘ਤੇ ਪੋਸਟਰ ਲਾਏ ਹਨ। ਇਹ ਪੋਸਟਰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਚਾਰੇ ਦਿਸ਼ਾਵਾਂ ‘ਚ ਸਥਿਤ ਛਬੀਲਾਂ ਦੇ ਬਾਹਰ ਅਤੇ ਸ਼ੀਸ਼ੇ ਦੇ ਮੁੱਖ ਗੇਟ ਦੇ ਬਾਹਰ ਲਾਏ ਗਏ ਹਨ। ਇਹ ਪੋਸਟਰ ਸਾਰੇ ਪ੍ਰਵੇਸ਼ ਮਾਰਗਾਂ ਅਤੇ ਕੜਾਹ-ਪ੍ਰਸਾਦ ਦੀ ਦੇਗ ਮਿਲਣ ਦੀ ਥਾਂ ‘ਤੇ ਵੀ ਲਾਏ ਗਏ ਹਨ।

Image result for Sri Akal Takht Sahib

ਦੁਖਭੰਜਨ ਬੇਰੀ ਅਤੇ ਗੁਰੂ ਸ੍ਰੀ ਰਾਮਦਾਸ ਲੰਗਰ ਹਾਲ ਦੇ ਪਾਸੇ ਵੀ ਅਜਿਹੇ ਪੋਸਟਰ ਲਾਏ ਗਏ ਹਨ। ਇਨ੍ਹਾਂ ਪੋਸਟਰਾਂ ‘ਤੇ, ਜਿੱਥੇ ਟਿੱਕ-ਟੋਕ ਲੋਗੋ ਛਾਪਿਆ ਗਿਆ ਹੈ, ਇਸ ਨੂੰ ਇਕ ਕਰਾਸ ਨਾਲ ਮਾਰਕ ਕੀਤਾ ਗਿਆ ਹੈ। ਹੇਠਾਂ ਅੰਗਰੇਜ਼ੀ ਅਤੇ ਪੰਜਾਬੀ ‘ਚ ਲਿਖਿਆ ਗਿਆ ਹੈ ਕਿ, ਇੱਥੇ ਟਿੱਕ-ਟੋਕ ਬਨਾਉਂਣ ਦੀ ਮਨਾਹੀ ਹੈ। ਇਸ ਦੇ ਨਾਲ, ਪਰਿਕਰਮਾ ਵਿੱਚ ਸੇਵਾ ਕਰ ਰਹੇ ਸੇਵਾਦਾਰਾਂ ਨੇ ਸ਼ਨੀਵਾਰ ਨੂੰ ਕੁਝ ਨੌਜਵਾਨਾਂ ਦੇ ਮੋਬਾਈਲ ਚੈੱਕ ਕੀਤੇ ਤਾਂ ਜੋ ਕੋਈ ਟਿੱਕ-ਟੌਕ ਨਾ ਬਣਾ ਸਕੇ।

Image result for Giani Harpreet Singh

ਚੇਤੇ ਕਰਾ ਦਈਏ ਕਿ, ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਦਿਨ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਵਿੱਚ Tik-Tok ਬਨਾਉਂਣ ਦੇ ਵਾਧੇ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ, ਸ਼੍ਰੋਮਣੀ ਕਮੇਟੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨੌਜਵਾਨ ਸ਼ਰਧਾਲੂਆਂ ਨੂੰ ਮੋਬਾਈਲ ਫੋਨ ਲੈ ਜਾਣ ‘ਤੇ ਪਾਬੰਦੀ ਲਗਾਉਣ ‘ਤੇ ਵਿਚਾਰ ਕਰ ਸਕਦੀ ਹੈ। ਜਥੇਦਾਰ ਦੇ ਸੁਝਾਅ ਤੋਂ 24 ਘੰਟੇ ਬਾਅਦ ਹੀ, ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਨੂੰ ਦੀ Tik-Tok ਵੀਡੀਓ ਨਾ ਬਣਾਉਣ ਬਾਰੇ ਜਾਗਰੂਕ ਕਰਨ ਲਈ ਪਹਿਲਾ ਕਦਮ ਚੁੱਕਿਆ ਹੈ।

Leave a Reply

Your email address will not be published. Required fields are marked *