ਜਲਪਾਈਗੁੜੀ : ਪੱਛਮੀ ਬੰਗਾਲ (West Bengal) ਦੇ ਜਲਪਾਈਗੁੜੀ (Jalpaiguri) ਇਲਾਕੇ ਦੇ ਮੈਨਗੁੜੀ ਵਿਚ ਬੀਕਾਨੇਰ ਐਕਸਪ੍ਰੈਸ (Bikaner Express in Manguri) ਪਟਰੀ ਤੋਂ ਉਤਰ ਗਈ। ਹਾਦਸੇ ਵਿਚ ਹੁਣ ਤੱਕ 7 ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ 45 ਤੋਂ ਵਧੇਰੇ ਸਵਾਰੀਆਂ ਦੇ ਜ਼ਖਮੀ ਹੋ ਗਏ ਹਨ। ਗੱਡੀ ਦੇ ਚਾਰ ਤੋਂ ਪੰਜ ਡੱਬੇ ਪੱਟੜੀ ਤੋਂ ਉਤਰ ਗਏ ਸਨ। ਇਹ ਟ੍ਰੇਨ ਬੀਕਾਨੇਰ ਤੋਂ ਗੁਹਾਟੀ (Train from Bikaner to Guwahati) ਜਾ ਰਹੀ ਸੀ। ਇਸੇ ਵਿਚਾਲੇ ਮੈਨਾਗੁੜੀ (Mainaguri) ਪਾਰ ਕਰਦੇ ਸਮੇਂ ਇਹ ਹਾਦਸਾ ਵਾਪਰਿਆ। ਸੂਚਨਾ ਮਿਲਦਿਆਂ ਹੀ ਰੇਲਵੇ ਪੁਲਿਸ ਪ੍ਰਸ਼ਾਸਨ (Railway Police Administration) ਸਮੇਤ ਜ਼ਿਲੇ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ।
The derailment of coaches of the Bikaner-Guhawati Express near New Maynaguri, West Bengal is distressing. My thoughts and prayers are with the affected passengers and their families. I wish speedy recovery to the injured.
— President of India (@rashtrapatibhvn) January 13, 2022
ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਟ੍ਰੇਨ ਦੀਆਂ ਬੋਗੀਆਂ ਵਿਚੋਂ ਕੱਢਣ ਮਗਰੋਂ ਸਥਾਨਕ ਹਸਪਤਾਲ ਭੇਜਿਆ ਗਿਆ। ਹਾਦਸੇ ਸਮੇਂ ਟ੍ਰੇਨ ਵਿਚ 1053 ਯਾਤਰੀ ਸਵਾਰ ਸਨ। ਸਪੈਸ਼ਲ ਡੀ.ਜੀ.ਪੀ. ਲਾ ਐਂਡ ਆਰਡਰ ਜੀ.ਪੀ. ਸਿੰਘ ਨੇ ਕਿਹਾ ਕਿ ਫਸੇ ਹੋਏ ਯਾਤਰੀਆਂ ਨੂੰ ਦੂਜੀ ਟ੍ਰੇਨ ਰਾਹੀਂ ਗੁਹਾਟੀ ਲਿਆਂਦਾ ਜਾ ਰਿਹਾ ਹੈ। ਓਧਰ, ਅਸਮ ਪੁਲਿਸ ਵੀ ਮੌਕੇ ‘ਤੇ ਪਹੁੰਚ ਰਹੀ ਹੈ, ਤਾਂ ਜੋ ਅਸਮ ਦੇ ਜ਼ਖਮੀ ਲੋਕਾਂ ਦੀ ਮਦਦ ਕੀਤੀ ਜਾ ਸਕੇ। ਓਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ। ਮਮਤਾ ਬੈਨਰਜੀ ਪੀ.ਐੱਮ. ਮੋਦੀ ਦੀ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਨੇ ਪੀ.ਐੱਮ. ਨੂੰ ਰੇਲ ਹਾਦਸੇ ਦੀ ਜਾਣਕਾਰੀ ਦਿੱਤੀ।
Spoke to Railways Minister Shri @AshwiniVaishnaw and took stock of the situation in the wake of the train accident in West Bengal. My thoughts are with the bereaved families. May the injured recover quickly.
— Narendra Modi (@narendramodi) January 13, 2022
ਇਸ ਤੋਂ ਬਾਅਦ ਪੀ.ਐੱਮ. ਨੇ ਟਵੀਟ ਕਰਕੇ ਕਿਹਾ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਗੱਲ ਕੀਤੀ ਅਤੇ ਹਾਦਸੇ ਦੀ ਜਾਣਕਾਰੀ ਲਈ। ਮੇਰੀ ਹਮਦਰਦੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹੈ। ਜ਼ਖਮੀਆਂ ਨੂੰ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਓਧਰ ਰੇਲਵੇ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਜਦੋਂ ਕਿ ਗੰਭੀਰ ਜ਼ਖਮੀਆਂ ਨੂੰ 1 ਲੱਖ ਰੁਪਏ ਅਤੇ ਘੱਟ ਜ਼ਖਮੀ ਯਾਤਰੀਆਂ ਨੂੰ 25 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।
ਓਧਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਨੇ ਵੀ ਹਾਦਸੇ ‘ਤੇ ਦੁੱਖ ਜਤਾਇਆ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੂਬੇ ਦੇ ਦੋ ਮੰਤਰੀਆਂ ਭੰਵਰ ਸਿੰਘ ਅਤੇ ਗੋਵਿੰਦ ਰਾਮ ਮੇਘਵਾਲ ਨੂੰ ਪੱਛਮੀ ਬੰਗਾਲ ਵਿਚ ਹਾਦਸੇ ਵਾਲੀ ਥਾਂ ਜਾਣ ਲਈ ਕਿਹਾ ਹੈ। ਤਾਂ ਜੋ ਰਾਹਤ ਕਾਰਜਾਂ ਵਿਚ ਉਹ ਰਾਜਸਥਾਨ ਵਲੋਂ ਮਦਦ ਕਰ ਸਕਣ।



