ਨਵੀਂ ਦਿੱਲੀ: ਦੇਸ਼ ਵਿਚ ‘ਬ੍ਰੇਕ ਮੌਨਸੂਨ ਸਟੇਜ’ ਫਿਲਹਾਲ 18 ਅਗਸਤ ਤੱਕ ਜਾਰੀ ਰਹਿਣ ਦੀ ਉਮੀਦ ਹੈ। ਯਾਨੀ ਰਾਜਧਾਨੀ ਦਿੱਲੀ ਸਮੇਤ ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਵਿਚ 18 ਅਗਸਤ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਅਗਸਤ ਦੇ ਆਖਰੀ 10 ਦਿਨਾਂ ਵਿਚ ਪਏ ਚੰਗੇ ਮੀਂਹ ਕਾਰਨ ਦਿੱਲੀ ਵਿਚ ਮੀਂਹ ਦੀ ਕਮੀ ਪੂਰੀ ਹੋਣ ਦੀ ਉਮੀਦ ਹੈ। ਦੱਸ ਦਈਏ ਕਿ ਇਸ ਵੇਲੇ ਰਾਜਧਾਨੀ ਦਿੱਲੀ ਵਿਚ ਮਾਨਸੂਨ ਦੀ ਬਾਰਿਸ਼ ਨੇ ਬ੍ਰੇਕ ਲਗਾਈ ਹੋਈ ਹੈ। ਅੱਜ ਯਾਨੀ ਆਜ਼ਾਦੀ ਦਿਵਸ ‘ਤੇ ਵੀ ਰਾਜਧਾਨੀ ਦਿੱਲੀ ‘ਚ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੜੋ ਹੋਰ ਖਬਰਾਂ: ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਸਦਮਾ, ਪਿਤਾ ਕਰਮ ਸਿੰਘ ਦਾ ਹੋਇਆ ਦੇਹਾਂਤ
ਬੰਗਾਲ ਦੀ ਖਾੜੀ ਵਿਚ ਦਬਾਅ ਪ੍ਰਣਾਲੀ ਵਿਕਸਤ
ਸਕਾਈਮੇਟ ਮੌਸਮ ਦੇ ਅਨੁਸਾਰ ਬੰਗਾਲ ਦੀ ਖਾੜੀ ਵਿਚ ਇਕ ਦਬਾਅ ਪ੍ਰਣਾਲੀ ਵਿਕਸਤ ਹੋ ਰਹੀ ਹੈ। ਇਹ ਪੱਛਮੀ ਦਿਸ਼ਾ ਵਿਚ ਦੱਖਣੀ ਮੱਧ ਪ੍ਰਦੇਸ਼ ਵਿਚੋਂ ਲੰਘੇਗੀ ਅਤੇ ਮਾਨਸੂਨ ਵੱਲ ਖਿੱਚੇਗੀ। ਇਹੀ ਕਾਰਨ ਹੈ ਕਿ 19 ਅਗਸਤ ਤੋਂ ਦਿੱਲੀ, ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਮੀਂਹ ਪਏਗਾ। ਦੂਜੇ ਪਾਸੇ ਜੇਕਰ ਅਸੀਂ ਰਾਜਸਥਾਨ ਦੇ ਮੌਸਮ ਦੀ ਗੱਲ ਕਰੀਏ ਤਾਂ 18 ਅਗਸਤ ਤੋਂ ਦੁਬਾਰਾ ਮੀਂਹ ਪੈਣਾ ਸ਼ੁਰੂ ਹੋ ਜਾਵੇਗਾ। ਸਥਾਨਕ ਮੌਸਮ ਵਿਭਾਗ ਅਨੁਸਾਰ 18 ਅਗਸਤ ਨੂੰ ਰਾਜ ਦੇ ਕੁਝ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਪੜੋ ਹੋਰ ਖਬਰਾਂ: ਗੁਰਦਾਸਪੁਰ ‘ਚ ਕਿਸਾਨ ਜਥੇਬੰਦੀਆਂ ਨੇ ਆਜ਼ਾਦੀ ਦਿਹਾੜੇ ਮੌਕੇ ਕੱਢਿਆ ਟ੍ਰੈਕਟਰ ਮਾਰਚ
ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਲਈ ਅੱਜ ਮੀਂਹ ਦੀ ਚਿਤਾਵਨੀ
ਹਿਮਾਚਲ ਪ੍ਰਦੇਸ਼ ‘ਚ ਅੱਜ ਯਾਨੀ ਆਜ਼ਾਦੀ ਦਿਵਸ ਉੱਤੇ ਮੀਂਹ ਪੈਣ ਦੀ ਸੰਭਾਵਨਾ ਹੈ। ਜ਼ਿਲ੍ਹਾ ਕਾਂਗੜਾ ਵਿਚ ਸਵੇਰੇ ਬੂੰਦਾਬਾਂਦੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਕਾਂਗੜਾ ਸੋਲਨ ਅਤੇ ਸਿਰਮੌਰ ਵਿਚ ਮੀਂਹ ਅਤੇ ਬਿਜਲੀ ਲਈ ਯੈਲੋ ਚਿਤਾਵਨੀ ਜਾਰੀ ਕੀਤੀ ਹੈ।
ਪੜੋ ਹੋਰ ਖਬਰਾਂ: ਡਾਕਟਰਾਂ ਦੀ ਚਿਤਾਵਨੀ, ਜੇਕਰ ਸਰੀਰ ਦੇ ਰਿਹੈ ਇਹ ਸੰਕੇਤ ਤਾਂ ਜਲਦੀ ਮੌਤ ਦਾ ਹੈ ਖਤਰਾ
ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਅੱਜ ਯਾਨੀ ਐਤਵਾਰ ਨੂੰ ਵੀ ਮੌਸਮ ਦੇ ਸਖਤ ਤੇਵਰ ਹਨ। ਇੱਥੇ ਸਵੇਰ ਤੋਂ ਹੀ ਧੁੱਪ ਨਿਕਲੀ ਹੋਈ ਹੈ। ਸਵੇਰੇ ਅੱਠ ਵਜੇ ਪਾਰਾ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਹਤ ਦੀ ਗੱਲ ਇਹ ਸੀ ਕਿ ਹਲਕੀ ਹਵਾ ਚੱਲ ਰਹੀ ਸੀ। ਜਿਸ ਨਾਲ ਕੁਝ ਰਾਹਤ ਮਿਲ ਰਹੀ ਸੀ। ਦੂਜੇ ਪਾਸੇ ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਵੀ ਸੂਰਜ ਦਿਨ ‘ਤੇ ਹਾਵੀ ਰਹੇਗਾ। ਸ਼ਾਮ 4 ਵਜੇ ਤੋਂ ਬਾਅਦ ਬੱਦਲਵਾਈ ਹੋ ਸਕਦੀ ਹੈ, ਜਿਸ ਕਾਰਨ ਰਾਤ ਨੂੰ ਬੂੰਦਾਬਾਂਦੀ ਦੀ ਸੰਭਾਵਨਾ ਹੈ। ਸੋਮਵਾਰ ਨੂੰ ਕੁਝ ਥਾਵਾਂ ‘ਤੇ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।





