ਚੰਡੀਗੜ੍ਹ-ਪੰਜਾਬ ਵਿਚ ਗਰਮੀ ਲੋਕਾਂ ਦੇ ਪਸੀਨੇ ਛੁਡਾ ਰਹੀ ਹੈ ਪਰ ਮੌਸਮ ਵਿਭਾਗ ਨੇ ਰਾਹਤ ਦੀ ਖਬਰ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਤਿੰਨ ਦਿਨਾਂ ਨੂੰ ਬਾਰਿਸ਼ ਦੀ ਸੰਭਾਵਨਾ ਹੈ।
13, 14 ਅਤੇ 15 ਅਪ੍ਰੈਲ ਨੂੰ ਪੰਜਾਬ ਵਿਚ ਤੂਫਾਨ ਅਤੇ ਹਨ੍ਹੇਰੀ ਦੇ ਨਾਲ-ਨਾਲ ਲਗਾਤਾਰ ਮੀਂਹ ਪਵੇਗਾ।
ਮੌਸਮ ਵਿਭਾਗ ਦੀ ਇਸ ਅਪਡੇਟ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਕਿਸਾਨਾਂ ਦੀ ਕਣਕ ਦੀ ਫਸਲ ਪੱਕ ਕੇ ਤਿਆਰ ਖੜ੍ਹੀ ਹੈ, ਜੇਕਰ ਪੰਜਾਬ ਵਿਚ 3 ਦਿਨ ਲਗਾਤਾਰ ਬਾਰਿਸ਼ ਹੁੰਦੀ ਹੈ ਤਾਂ ਫਸਲ ਜ਼ਮੀਨ ਉਤੇ ਡਿੱਗ ਜਾਵੇਗੀ। ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋਵੇਗਾ। ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ ਕਿਸਾਨਾਂ ਲਈ ਚਿੰਤਾ ਦੀ ਗੱਲ ਹੈ। ਇਸ ਤੋਂ ਇਲਾਵਾ, 10 ਅਤੇ 11 ਅਪ੍ਰੈਲ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ’ਚ ਮੀਂਹ ਪਵੇਗਾ।
ਪੰਜਾਬ ਦੇ ਕਈ ਇਲਾਕਿਆਂ ਵਿੱਚ ਕਣਕ ਦੀ ਫ਼ਸਲ ਪੱਕ ਚੁੱਕੀ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਫ਼ਸਲ ਪੱਕਣ ਦੀ ਕਗਾਰ ਉਤੇ ਹੈ। ਮੌਸਮ ਵਿਭਾਗ ਨੇ ਮੌਸਮ ਦੀ ਭਵਿੱਖਬਾਣੀ ਕੀਤੀ ਹੈ, ਉਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।
Weather Update: ਅਪ੍ਰੈਲ ਮਹੀਨੇ ਦੀਆਂ ਇਨ੍ਹਾਂ ਤਰੀਕਾਂ ਨੂੰ ਲਗਾਤਾਰ ਪਵੇਗਾ ਮੀਂਹ ! ਮੌਸਮ ਵਿਭਾਗ ਦੇ ਅਲਰਟ ਨੇ ਵਧਾਈ ਕਿਸਾਨਾਂ ਦੀ ਚਿੰਤਾ
ਚੰਡੀਗੜ੍ਹ-ਪੰਜਾਬ ਵਿਚ ਗਰਮੀ ਲੋਕਾਂ ਦੇ ਪਸੀਨੇ ਛੁਡਾ ਰਹੀ ਹੈ ਪਰ ਮੌਸਮ ਵਿਭਾਗ ਨੇ ਰਾਹਤ ਦੀ ਖਬਰ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਤਿੰਨ ਦਿਨਾਂ…
