ਮਲੋਟ–ਪਤੀ ਨੂੰ ਛੱਡ ਕੇ ਆਪਣੇ ਮਾਸੀ ਦੇ ਮੁੰਡੇ ਨਾਲ ਹੀ ਲਿਵ ਇਨ ਵਿਚ ਰਹਿਣ ਲੱਗੀ ਦੋ ਬੱਚਿਆਂ ਦੀ ਮਾਂ ਦਾ ਬੇਰਹਿਮੀ ਨਾਲ ਕ.ਤ.ਲ ਹੋ ਗਿਆ। ਇਸ ਕ.ਤ.ਲ ਦਾ ਦੋਸ਼ ਹੋਰ ਕਿਸੇ ਉਤੇ ਨਹੀਂ ਬਲਕਿ ਉਸੇ ਮਾਸੀ ਦੇ ਪੁੱਤ ਉਤੇ ਲੱਗੇ ਜਿਸ ਨਾਲ ਉਹ ਰਹਿਣ ਲੱਗ ਪਈ ਸੀ। ਦੋਸ਼ ਲਾਏ ਜਾ ਰਹੇ ਹਨ ਕਿ ਮੁਲਜ਼ਮ ਦੇ ਪਿਤਾ ਨੇ ਵੀ ਉਸ ਦਾ ਇਸ ਅਪਰਾਧ ਵਿਚ ਸਾਥ ਦਿੱਤਾ।
ਇਹ ਮਾਮਲਾ ਥਾਣਾ ਕਬਰਵਾਲਾ ਅਧੀਨ ਆਉਂਦੇ ਪਿੰਡ ਸਰਾਵਾਂ ਬੋਦਲਾਂ ਦਾ ਹੈ। ਕ.ਤ.ਲ ਤੋਂ ਬਾਅਦ ਮੁਲਜ਼ਮਾਂ ਨੇ ਲਾ.ਸ਼ ਘਰ ਅੰਦਰ ਲੁਕਾ ਲਈ ਪਰ ਇਸ ਮਾਮਲੇ ਦੀ ਪੁਲਿਸ ਨੂੰ ਭਿਣਕ ਲੱਗਣ ਤੋਂ ਬਾਅਦ ਭਾਂਡਾ ਫੁੱਟ ਗਿਆ।
ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਸਲਵਿੰਦਰ ਕੌਰ ਪਤਨੀ ਬਗੀਚਾ ਸਿੰਘ ਵਾਸੀ ਵੱਡਾ ਰੱਤਾ ਖੇੜਾ ਨੇ ਦੱਸਿਆ ਹੈ ਕਿ ਉਸ ਦੀ ਧੀ ਕਿਰਨਾ ਕੌਰ, ਜਿਸ ਦਾ ਵਿਆਹ ਪਾਲੀਵਾਲ ਵਿਖੇ ਹੋਇਆ ਸੀ ਤੇ ਉਸ ਦੇ 2 ਬੱਚੇ ਵੀ ਸਨ, ਨੇ 4 ਸਾਲ ਪਹਿਲਾਂ ਆਪਣੇ ਪਤੀ ਨੂੰ ਛੱਡ ਦਿੱਤਾ ਸੀ ਤੇ ਆਪਣੀ ਮਾਸੀ ਦੇ ਮੁੰਡੇ ਸਤਨਾਮ ਸਿੰਘ ਪੁੱਤਰ ਬੂਟਾ ਸਿੰਘ ਨਾਲ ਰਹਿਣ ਲੱਗ ਪਈ ਸੀ।
ਇਥੇ ਆ ਕੇ ਵੀ ਕਿਰਨਾ ਤੇ ਸਤਨਾਮ ਦਾ ਇਕ ਮੁੰਡਾ ਹੋਇਆ, ਜੋ ਹੁਣ ਢਾਈ ਸਾਲ ਦਾ ਹੈ। ਸਤਨਾਮ ਸਿੰਘ ਉਸ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ, ਜਿਸ ਕਰ ਕੇ ਸਤਨਾਮ ਤੇ ਉਸ ਦਾ ਪਰਿਵਾਰ ਕਿਰਨ ਨਾਲ ਲੜਾਈ-ਝਗੜਾ ਕਰਦਾ ਸੀ ਤੇ ਇਸੇ ਦੇ ਚਲਦਿਆਂ ਸਤਨਾਮ ਸਿੰਘ ਤੇ ਉਸ ਦੇ ਪਿਤਾ ਬੂਟਾ ਸਿੰਘ ਨੇ ਕਿਰਨ ਦਾ ਕ.ਤ.ਲ ਕਰ ਦਿੱਤਾ।
ਇਸ ਸਬੰਧੀ ਅੱਜ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਕਰ ਕੇ ਕਿਰਨਾ ਦੀ ਲਾ.ਸ਼ ਬਰਾਮਦ ਕਰ ਲਈ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਕੱਲ ਹੋਈ ਲੜਾਈ ਕਰ ਕੇ ਆਲੇ-ਦੁਆਲੇ ਦੇ ਲੋਕਾਂ ਨੇ ਨਜ਼ਰ ਰੱਖੀ ਸੀ। ਜਦੋਂ ਘਰ ਅੰਦਰ ਚੁੱਪ ਛਾਅ ਗਈ ਤੇ ਕਿਰਨ ਨੂੰ ਕਿਸੇ ਨੇ ਬਾਹਰ ਗਲੀ ’ਚ ਨਹੀਂ ਵੇਖਿਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਮ੍ਰਿਤਕਾ ਦੇ ਪਰਿਵਾਰ ਤੇ ਪੁਲਿਸ ਨੂੰ ਦੇ ਦਿੱਤੀ। ਕਬਰਵਾਲਾ ਪੁਲਿਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ’ਤੇ ਸਤਨਾਮ ਸਿੰਘ ਪੁੱਤਰ ਬੂਟਾ ਸਿੰਘ ਤੇ ਉਸ ਦੇ ਪਿਤਾ ਬੂਟਾ ਸਿੰਘ ਪੁੱਤਰ ਤ੍ਰਿਲੋਕ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ
ਪਤੀ ਨੂੰ ਛੱਡ ਮਾਸੀ ਦੇ ਪੁੱਤ ਨਾਲ ਲਿਵ ਇਨ ਵਿਚ ਰਹਿਣ ਲੱਗੀ ਦੋ ਬੱਚਿਆਂ ਦੀ ਮਾਂ, ਜਿਸ ਨਾਲ ਰਹਿਣ ਲੱਗੀ ਉਸੇ ਨੇ ਉਤਾਰਿਆ ਮੌ.ਤ ਦੇ ਘਾਟ, ਕਾਰਨ ਜਾਣ ਰਹਿ ਜਾਓਗੇ ਹੈਰਾਨ
ਮਲੋਟ–ਪਤੀ ਨੂੰ ਛੱਡ ਕੇ ਆਪਣੇ ਮਾਸੀ ਦੇ ਮੁੰਡੇ ਨਾਲ ਹੀ ਲਿਵ ਇਨ ਵਿਚ ਰਹਿਣ ਲੱਗੀ ਦੋ ਬੱਚਿਆਂ ਦੀ ਮਾਂ ਦਾ ਬੇਰਹਿਮੀ ਨਾਲ ਕ.ਤ.ਲ ਹੋ ਗਿਆ।…
