ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਅਗਲੇ 3 ਦਿਨ ਮੀਂਹ ਪੈਣ ਦੇ ਆਸਾਰ! IMD ਨੇ ਜਾਰੀ ਕੀਤਾ ਅਲਰਟ

ਚੰਡੀਗੜ੍ਹ- ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਇਨ੍ਹੀਂ ਦਿਨੀਂ ਮੀਂਹ ਪੈ ਰਿਹਾ ਹੈ। ਉੱਤਰੀ ਭਾਰਤ ਤੋਂ ਦੱਖਣੀ ਭਾਰਤ ਦੇ ਰਾਜਾਂ ਵਿੱਚ ਮੀਂਹ ਕਾਰਨ ਮੌਸਮ ਵਿੱਚ ਬਦਲਾਅ…

ਚੰਡੀਗੜ੍ਹ- ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਇਨ੍ਹੀਂ ਦਿਨੀਂ ਮੀਂਹ ਪੈ ਰਿਹਾ ਹੈ। ਉੱਤਰੀ ਭਾਰਤ ਤੋਂ ਦੱਖਣੀ ਭਾਰਤ ਦੇ ਰਾਜਾਂ ਵਿੱਚ ਮੀਂਹ ਕਾਰਨ ਮੌਸਮ ਵਿੱਚ ਬਦਲਾਅ ਆਇਆ ਹੈ। ਮੌਸਮ ਵਿਭਾਗ ਨੇ ਅੱਜ ਤੋਂ ਤਿੰਨ ਦਿਨਾਂ ਤੱਕ ਘੱਟੋ-ਘੱਟ ਪੰਜ ਰਾਜਾਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। IMD ਨੇ ਇਸ ਸਬੰਧੀ ਕਈ ਟਵੀਟ ਕੀਤੇ ਹਨ।

Also Read: ਲਾਰੈਂਸ ਬਿਸ਼ਨੋਈ ਹੀ ਹੈ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ! ਸਟੇਟਸ ਰਿਪੋਰਟ ‘ਚ ਖੁਲਾਸਾ

ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ‘ਚ ਬਦਲਾਅ ਹੋਵੇਗਾ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ 16 ਤੋਂ 18 ਜੂਨ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅੱਜ ਤੋਂ ਪੱਛਮੀ ਹਿਮਾਲੀਅਨ ਖੇਤਰ ‘ਚ ਵੀ ਬਾਰਿਸ਼ ਹੋਵੇਗੀ। ਇਸ ਤੋਂ ਇਲਾਵਾ ਜੰਮੂ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ 17 ਜੂਨ ਨੂੰ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਨ੍ਹਾਂ ਸੂਬਿਆਂ ‘ਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ ਹੈ।

Also Read: 40 ਸਾਲ ਬਾਅਦ ਖੁੱਲਿਆ ਔਰਤ ਦੇ ਕਤਲ ਦਾ ਭੇਦ, ਖੁਦ ਪਤੀ ਨੇ ਮਾਰ ਕੇ ਸੈਪਟਿਕ ਟੈਂਕ ‘ਚ ਲੁਕਾਈ ਸੀ ਲਾਸ਼

ਮਾਨਸੂਨ ਨੇ ਪਿਛਲੇ ਮਹੀਨੇ ਦੇ ਅੰਤ ਵਿੱਚ ਕੇਰਲ ਵਿੱਚ ਦਸਤਕ ਦੇ ਦਿੱਤੀ ਸੀ। ਉਦੋਂ ਤੋਂ ਇਹ ਦੂਜੇ ਰਾਜਾਂ ਵੱਲ ਵਧ ਰਿਹਾ ਹੈ। ਇਨ੍ਹੀਂ ਦਿਨੀਂ ਜ਼ਿਆਦਾਤਰ ਦੱਖਣੀ ਰਾਜਾਂ ‘ਚ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਤੋਂ ਅਗਲੇ ਪੰਜ ਦਿਨਾਂ ਤੱਕ ਕਈ ਰਾਜਾਂ ਵਿੱਚ ਮੀਂਹ ਪੈ ਸਕਦਾ ਹੈ। ਆਈਐਮਡੀ ਦੇ ਅਨੁਸਾਰ, ਆਂਧਰਾ ਪ੍ਰਦੇਸ਼, ਕੇਰਲ, ਮਾਹੇ, ਕਰਨਾਟਕ ਦੇ ਕਈ ਇਲਾਕਿਆਂ ਵਿੱਚ ਅਗਲੇ ਪੰਜ ਦਿਨਾਂ ਤੱਕ ਤੱਟਵਰਤੀ ਖੇਤਰਾਂ ਵਿੱਚ ਮੀਂਹ ਪਵੇਗਾ। ਇਸ ਤੋਂ ਇਲਾਵਾ ਤੇਲੰਗਾਨਾ ‘ਚ 15-17 ਜੂਨ, ਤਾਮਿਲਨਾਡੂ ‘ਚ 15 ਤੋਂ 18 ਜੂਨ, ਕਰਨਾਟਕ ‘ਚ 16 ਤੋਂ 19 ਜੂਨ ਅਤੇ ਗੋਆ ‘ਚ 18 ਤੋਂ 19 ਜੂਨ ਤੱਕ ਬਾਰਿਸ਼ ਹੋਣ ਵਾਲੀ ਹੈ।

Leave a Reply

Your email address will not be published. Required fields are marked *