‘ਬੇਅਦਬੀ ਤੇ ਬਹਿਬਲਕਲਾਂ ਗੋਲੀਕਾਂਡ ਮਾਮਲੇ ‘ਤੇ ਵੋਟ ਮੰਗਣ ਵਾਲਿਆਂ ਦਾ ਕਰਾਂਗੇ ਬਾਈਕਾਟ’

ਚੰਡੀਗੜ੍ਹ (ਇੰਟ.)- ਬਹਿਲਬਲ ਕਲਾਂ ਗੋਲੀਕਾਂਡ (Behlbal Kalan Golikand) ਦੇ ਪੀੜਤਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ (Political parties) ਨੇ ਇਸ ਮੁੱਦੇ ‘ਤੇ…

ਚੰਡੀਗੜ੍ਹ (ਇੰਟ.)- ਬਹਿਲਬਲ ਕਲਾਂ ਗੋਲੀਕਾਂਡ (Behlbal Kalan Golikand) ਦੇ ਪੀੜਤਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ (Political parties) ਨੇ ਇਸ ਮੁੱਦੇ ‘ਤੇ ਵੋਟ ਮੰਗੀ (Vote requested) ਤਾਂ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮੌਜੂਦਾ ਕਾਂਗਰਸ ਸਰਕਾਰ (Congress Government) ਦੇ ਸਾਢੇ 4 ਸਾਲ ਪੂਰੇ ਹੋ ਗਏ ਹਨ ਪਰ ਅਜੇ ਤੱਕ ਇਨਸਾਫ (Justice) ਨਹੀਂ ਮਿਲਿਆ। ਮਾਮਲੇ ਵਿਚ ਜਾਂਚ ਪੂਰੀ ਨਹੀਂ ਹੋ ਸਕੀ ਹੈ ਅਤੇ ਨਾ ਹੀ ਸਾਨੂੰ ਇਨਸਾਫ ਮਿਲਿਆ ਹੈ ਅਤੇ ਇਸ ਮੁੱਦੇ ‘ਤੇ ਵਾਰ-ਵਾਰ ਸਿਆਸਤ ਕੀਤੀ ਜਾ ਰਹੀ ਹੈ। ਮਾਮਲੇ ਵਿਚ ਜਾਂਚ ਲਈ ਵੀ ਤਿੰਨ ਐੱਸ.ਆਈ.ਟੀ. (SIT) ਬਣ ਚੁਕੀਆਂ ਹਨ ਪਰ ਕੋਈ ਹਲ ਨਹੀਂ ਨਿਕਲਿਆ। ਇਸ ਦੌਰਾਨ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਪੀ.ਪੀ.ਸੀ. ਸੀ. (PPCC) ਦੇ ਸਾਬਕਾ ਅਤੇ ਮੌਜੂਦਾ ਪ੍ਰਧਾਨ ਜਾਖੜ ਅਤੇ ਨਵਜੋਤ ਸਿੱਧੂ (President Jakhar and Navjot Sidhu) ਨੂੰ ਵੀ ਘੇਰਿਆ।

Amritsar: Bhullars organise rally to welcome Sidhu, say he is going to be  Punjab's new CM

read this- ਜੰਮੂ-ਕਸ਼ਮੀਰ ਵਿਚ ਭਾਰਤੀ ਜਵਾਨਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਜੈਸ਼ ਦੇ 2 ਅੱਤਵਾਦੀ ਢੇਰ

ਸੁਨੀਲ ਜਾਖੜ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਵਾਕਈ ਪੰਜਾਬ ਦੀ ਸਿਆਸਤ ਦਾ ਰਸਤਾ ਬਹਿਬਲਕਲਾਂ ਅਤੇ ਕੋਟਕਪੁਰਾ ਤੋਂ ਹੋ ਕੇ ਆਉਂਦਾ ਹੈ ਤਾਂ ਕਰ ਕੇ ਦਿਖਾਓ। ਸਾਨੂੰ ਇਨਸਾਫ ਦਿਵਾਓ, ਅਸੀਂ ਤੁਹਾਡੇ ਨਾਲ ਹਾਂ। ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਕਲੱਬ ਵਿਚ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਅਤੇ ਬਹਿਲਬਲਕਲਾਂ ਗੋਲੀਕਾਂਡ ਨੂੰ ਲੈ ਕੇ ਹੋ ਰਹੀ ਰਾਜਨੀਤੀ ਦੇ ਵਿਰੋਧ ਵਿਚ ਇਸ ਦੌਰਾਨ ਮਾਰੇ ਗਏ ਅਤੇ ਕੋਟਕਪੁਰਾ ਗੋਲੀਕਾਂਡ ਵਿਚ ਜ਼ਖਮੀਆਂ ਦੇ ਪਰਿਵਾਰਾਂ ਨੇ ਗੱਲ ਕੀਤੀ। ਬਹਿਬਲਕਲਾਂ ਪੁਲਿਸ ਫਾਇਰਿੰਗ ਵਿਚ ਮਾਰੇ ਗਏ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ, ਮ੍ਰਿਤਕ ਗੁਰਜੀਤ ਸਿੰਘ ਦੇ ਪਿਤਾ ਸਰਦਾਰ ਸਾਧੂ ਸਿੰਘ ਅਤੇ ਜ਼ਖਮੀ ਹੋਏ ਅਜੀਤ ਸਿੰਘ ਇਸ ਦੌਰਾਨ ਮੌਜੂਦ ਰਹੇ।

Leave a Reply

Your email address will not be published. Required fields are marked *