ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ 95 ਸੀਟਾਂ ‘ਤੇ ਵੋਟਿੰਗ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ 12 ਸੂਬਿਆਂ ਦੀਆਂ 95 ਸੀਟਾਂ ‘ਤੇ ਪੋਲਿੰਗ ਹੋ ਰਹੀ ਹੈ | ਸਵੇਰੇ 7 ਵਜੇ ਤੋਂ ਹੀ ਪੋਲਿੰਗ ਬੂਥਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ 12 ਸੂਬਿਆਂ ਦੀਆਂ 95 ਸੀਟਾਂ ‘ਤੇ ਪੋਲਿੰਗ ਹੋ ਰਹੀ ਹੈ | ਸਵੇਰੇ 7 ਵਜੇ ਤੋਂ ਹੀ ਪੋਲਿੰਗ ਬੂਥਾਂ ‘ਤੇ ਲੋਕ ਆਪਣੇ ਵੋਟ ਦੀ ਵਰਤੋਂ ਕਰਨ ਲਈ ਪੁੱਜ ਗਏ ਸਨ। ਸੁਰੱਖਿਆ ਦੇ ਬੇਮਿਸਾਲ ਪ੍ਰਬੰਧ ਕੀਤੇ ਗਏ ਹਨ। ਓਡਿਸ਼ਾ ਵਿਧਾਨ ਸਭਾ ਦੀਆਂ 35 ਸੀਟਾਂ ‘ਤੇ ਵੀ ਵੋਟਾਂ ਪੈ ਰਹੀਆਂ ਹਨ।

ਨਿਰਧਾਰਿਤ ਪ੍ਰੋਗਰਾਮ ਮੁਤਾਬਕ ਦੂਜੇ ਪੜਾਅ ਅਧੀਨ 13 ਸੂਬਿਆਂ ਦੀਆਂ 97 ਲੋਕ ਸਭਾ ਸੀਟਾਂ ‘ਤੇ ਪੋਲਿੰਗ ਹੋਣੀ ਸੀ ਪਰ ਤਾਮਿਲਨਾਡੂ ਦੇ ਵੇਲੋਰ ਅਤੇ ਤ੍ਰਿਪੁਰਾ ਵਿਚ ਪੂਰਬੀ ਤ੍ਰਿਪੁਰਾ ਸੀਟ ‘ਤੇ ਪੋਲਿੰਗ ਮੁਲਤਵੀ ਕਰ ਦਿੱਤੀ ਗਈ ਹੈ | 

ਵੇਲੋਰ ਵਿਖੇ ਆਮਦਨ ਕਰ ਵਿਭਾਗ ਵਲੋਂ 11 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਗਈ ਸੀ | ਪੂਰਬੀ ਤ੍ਰਿਪੁਰਾ ਵਿਚ ਸੁਰੱਖਿਆ ਪ੍ਰਬੰਧਾਂ ਕਾਰਨ ਚੋਣ ਮੁਲਤਵੀ ਕੀਤੀ ਗਈ ਹੈ | ਇਥੇ ਤੀਜੇ ਪੜਾਅ ਅਧੀਨ 23 ਅਪ੍ਰੈਲ ਨੂੰ ਵੋਟਾਂ ਪੈਣਗੀਆਂ |

Watch Video

Leave a Reply

Your email address will not be published. Required fields are marked *