ਦੋ ਘੰਟਿਆਂ ‘ਚ ਸਬਜੀ ਮੰਡੀ ਦਾ ਆੜ੍ਹਤੀ ਬਣਿਆ ਕਰੋੜਪਤੀ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਇਸ ਵਾਰ ਲਾਟਰੀ ਦੇ ਲੋਹੜੀ ਬੰਪਰ ਨੇ ਆਪਣਾ ਜਲਵਾ ਵਿਖਾਉਦਿਆਂ ਪਠਾਨਕੋਟ ਦੇ ਗਗਨ ਸ਼ਰਮਾ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ। ਇਸ ਸੰਬੰਧੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਇਸ ਵਾਰ ਲਾਟਰੀ ਦੇ ਲੋਹੜੀ ਬੰਪਰ ਨੇ ਆਪਣਾ ਜਲਵਾ ਵਿਖਾਉਦਿਆਂ ਪਠਾਨਕੋਟ ਦੇ ਗਗਨ ਸ਼ਰਮਾ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ। ਇਸ ਸੰਬੰਧੀ ਗੱਲਬਾਤ ਦੌਰਾਨ ਗਗਨ ਸ਼ਰਮਾ ਨੇ ਦੱਸਿਆ ਕਿ, ਐਤਵਾਰ ਸ਼ਾਮ ਚਾਰ ਕੁ ਵਜੇ ਦੇ ਕਰੀਬ ਇੱਕ ਲਾਟਰੀ ਵੇਚਣ ਵਾਲਾ ਆਇਆ ਤੇ ਉਸਨੂੰ ਮਜਬੂਰਨ ਲਾਟਰੀ ਖਰੀਦਣ ਲਈ ਕਹਿਣ ਲੱਗਾ। ਗਗਨ ਅਨੁਸਾਰ ਉਸ ਨੂੰ ਵੀ ਉਸ ਲਾਟਰੀ ਵਾਲੇ ਤੇ ਤਰਸ ਆਇਆ ਅਤੇ ਉਸ ਨੇ ਇੱਕ ਲਾਟਰੀ ਖਰੀਦ ਲਈ ਅਤੇ ਕਰੀਬ ਦੋ ਕੁ ਘੰਟੇ ਬਾਅਦ ਹੀ ਉਸ ਕੋਲ ਉਸ ਲਾਟਰੀ ਵਾਲੇ ਦਾ ਫੋਨ ਆਇਆ ਜਿਸ ਨਾਲ ਉਸ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।

ਦੱਸ ਦਈਏ ਲਾਟਰੀ ਖਰੀਦਣ ਦੇ ਦੋ ਘੰਟਿਆਂ ਬਾਅਦ ਹੀ ਆੜ੍ਹਤੀ ਗਗਨ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ। ਇਸ ਖਬਰ ਤੋਂ ਉਸਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਠਾਨਕੋਟ ਦੀ ਸਬਜੀ ਮੰਡੀ ਵਿੱਚ ਆੜ੍ਹਤੀ ਦਾ ਕੰਮ ਕਰਨ ਵਾਲੇ ਗਗਨ ਸ਼ਰਮਾ ਦੀ ਰਾਤੋ ਰਾਤ ਕਰੋੜਪਤੀ ਬਣਨ ਦੀ ਚਰਚਾ ਪੂਰੇ ਪਠਾਨਕੋਟ ‘ਚ ਹੋ ਰਹੀ ਹੈ।

ਹਾਲਾਂਕਿ ਆੜ੍ਹਤੀ ਗਗਨ ਵਲੋਂ ਲਾਟਰੀ ਦੇ ਇਸ ਪੈਸੇ ਨੂੰ ਕਿੱਥੇ ਖਰਚ ਕੀਤਾ ਜਾਣਾਂ ਹੈ। ਇਸ ਬਾਰੇ ਸੋਚਿਆ ਨਹੀਂ ਗਿਆ ਹੈ ਪਰ ਵੇਖਿਆ ਜਾਵੇ ਤਾਂ ਇਸ ਲੋਹੜੀ ਬੰਪਰ ਨੇ ਗਗਨ ਸ਼ਰਮਾ ਦੇ ਘਰ ਵਿੱਚ ਖੁਸ਼ੀਆਂ ਦਾ ਬੰਪਰ ਲਿਆ ਦਿੱਤਾ ਹੈ।

Leave a Reply

Your email address will not be published. Required fields are marked *