ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਰੁਣ ਧਵਨ ਨੇ ਆਪਣੀ ਪ੍ਰੇਮਿਕਾ ਨਤਾਸ਼ਾ ਦਲਾਲ ਲਈ ਆਪਣੇ ਸੁਪਨਿਆ ਦਾ ਮਹਿਲ ਲੱਭਣਾ ਸ਼ੁਰੂ ਕਰ ਦਿੱਤਾ ਹੈ। ਦੋਵਾਂ ਦਾ ਮਨ ਅਕਸ਼ੈ ਕੁਮਾਰ ਅਤੇ ਰਿਤਿਕ ਰੋਸ਼ਨ ਦੀ ਬਿਲਡਿੰਗ ‘ਚ ਘਰ ਲੈਣ ਦਾ ਹੈ। ਇਸ ਜੋੜੇ ਦੇ ਵਿਆਹ ਨੂੰ ਲੈ ਕੇ ਵੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਸੁਣਨ ‘ਚ ਆਇਆ ਹੈ ਕਿ, ਛੇਤੀ ਹੀ ਇਹ ਆਪਣੀ ਜਿੰਦਗੀ ਦੀ ਨਵੀਂ ਪੌੜੀ ‘ਤੇ ਕਦਮ ਰੱਖ ਸਕਦੇ ਹਨ। ਇਸ ਜੋੜੀ ਦੇ ਵਿਆਹ ਨੂੰ ਲੈ ਕੇ ਐਲਾਨ ‘ਤੇ ਹਰ ਕਿਸੇ ਦੀ ਨਜ਼ਰ ਟਿਕੀ ਹੋਈ ਹੈ।
22 ਮਈ ਨੂੰ ਕਰਨ ਵਾਲੇ ਸੀ ਵਿਆਹ
ਵਰੁਣ ਅਤੇ ਉਸ ਦੇ ਪਰਿਵਾਰ ਨੇ ਕਈ ਮੌਕਿਆਂ ‘ਤੇ ਇਸ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਅਟਕਲਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਦੋਵਾਂ ਦੇ ਵਿਆਹ ਦੀ ਆਖ਼ਰੀ ਤਰੀਕ ਵੀ ਸਾਹਮਣੇ ਆਈ ਜਿਸ ਨੂੰ 22 ਮਈ 2020 ਦੱਸਿਆ ਗਿਆ ਸੀ। ਸੂਤਰਾਂ ਅਨੁਸਾਰ ਵਰੁਣ-ਨਤਾਸ਼ਾ ਮੁੰਬਈ ਦੇ ਜੁਹੂ ਵਿੱਚ ਤਾਰਾ ਰੋਡ ਨੇੜੇ ਇੱਕ ਅਪਾਰਟਮੈਂਟ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਨੇ ਹੁਣ ਤੱਕ ਅਕਸ਼ੇ ਅਤੇ ਰਿਤਿਕ ਦੀਆਂ ਇਮਾਰਤਾਂ ‘ਚ ਘਰ ਲੈਣ ਬਾਰੇ ਸੋਚਿਆ ਹੈ।
ਵਿਆਹ ਦਾ ਵੈਨਯੂ ਬਦਲਿਆ ਗਿਆ?
ਇਸ ਤੋਂ ਇਲਾਵਾ ਦੋਵਾਂ ਨੇ ਪਰਿਣੀਤਾ ਅਤੇ ਜੁਹੂ ਵਿੱਚ 402 ਮਰੀਨਾ ਵਿੱਚ ਵੀ ਘਰਾਂ ਦੀ ਭਾਲ ਕੀਤੀ ਹੈ। ਇਨ੍ਹਾਂ ਦੋਵਾਂ ਦੇ ਵਿਆਹ ਵਾਲੀ ਥਾਂ ਬਾਰੇ ਵੀ ਖਬਰਾਂ ਆਈਆਂ ਸਨ। ਇਹ ਕਿਹਾ ਜਾ ਰਿਹਾ ਸੀ ਕਿ, ਦੋਵੇਂ ਥਾਈਲੈਂਡ ਦੇ ਜੇ ਡਬਲਯੂ ਮੈਰੀਅਟ ਵਿੱਚ ਵਿਆਹ ਰਚਾ ਸਕਦੇ ਹਨ ਪਰ ਕੋਰੋਨਾ ਵਾਇਰਸ ਦੇ ਡਰ ਕਾਰਨ ਵੈਨਯੂ ਬਦਲ ਦਿੱਤਾ ਗਿਆ ਹੈ। ਹਾਲਾਂਕਿ ਵਰੁਣ ਆਪਣੇ ਵਿਆਹ ਦੀਆਂ ਖਬਰਾਂ ਨੂੰ ਗਲਤ ਦੱਸ ਰਹੇ ਹਨ।


