ਅਮਰੀਕਾ ‘ਚ ਵਾਪਰਿਆ ਵੱਡਾ ਸੜਕੀ ਹਾਦਸਾ, 10 ਪ੍ਰਵਾਸੀਆਂ ਦੀ 10 ਮੌਤ

ਵਾਸ਼ਿੰਗਟਨ (ਇੰਟ.)- ਅਮਰੀਕਾ (USA) ਦੇ ਟੈਕਸਾਸ ਸੂਬੇ ਵਿਚ ਪ੍ਰਵਾਸੀਆਂ ਨੂੰ ਲਿਜਾ ਰਹੀ ਇਕ ਵੈਨ ਹਾਦਸਾਗ੍ਰਸਤ (Accident) ਹੋ ਗਈ। ਇਸ ਹਾਦਸੇ ਵਿਚ 10 ਲੋਕਾਂ ਦੀ ਮੌਤ…

ਵਾਸ਼ਿੰਗਟਨ (ਇੰਟ.)- ਅਮਰੀਕਾ (USA) ਦੇ ਟੈਕਸਾਸ ਸੂਬੇ ਵਿਚ ਪ੍ਰਵਾਸੀਆਂ ਨੂੰ ਲਿਜਾ ਰਹੀ ਇਕ ਵੈਨ ਹਾਦਸਾਗ੍ਰਸਤ (Accident) ਹੋ ਗਈ। ਇਸ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਖ਼ਬਾਰ ‘ਦੀ ਮਾਨੀਟਰ’ ਨੇ ਬਰੂਕਸ ਕਾਊਂਟੀ ਦੇ ਸ਼ੇਰਿਫ ਦੇ ਹਵਾਲੇ ਨਾਲ ਬੁੱਧਵਾਰ ਨੂੰ ਦੱਸਿਆ ਕਿ ਦੱਖਣ ਟੈਕਸਾਸ ਵਿਚ ਪ੍ਰਵਾਸੀਆਂ ਨੂੰ ਲਿਜਾ ਰਹੀ ਇਕ ਵੈਨ ਦੇ ਪਲਟਣ ਨਾਲ 10 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 25 ਹੋਰ ਜ਼ਖਮੀ ਹੋ ਗਏ। 

ਪੜੋ ਹੋਰ ਖਬਰਾਂ: ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਕੈਪਟਨ ਦੇ ਸਲਾਹਕਾਰ ਅਹੁਦੇ ਤੋਂ ਦਿੱਤਾ ਅਸਤੀਫਾ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੱਡੀ ਦੇ ਡਰਾਈਵਰ ਦੀ ਘਟਨਾਸਥਲ ‘ਤੇ ਹੀ ਮੌਤ ਹੋ ਗਈ। ਵੈਨ ਵਿਚ ਸਮਰੱਥਾ ਤੋ ਵੱਧ ਲੋਕ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਟੈਕਸਾਸ ਦੇ ਐਨਸੀਨੋ ਵਿਚ ਮਾਰਗ ਸੰਖਿਆ ਯੂ.ਐੱਸ. 281 ‘ਤੇ ਬੁੱਧਵਾਰ ਸ਼ਾਮ ਕਰੀਬ 4 ਵਜੇ ਵਾਪਰਿਆ। ਟੈਕਸਾਸ ਦੇ ਜਨ ਸੁਰੱਖਿਆ ਵਿਭਾਗ ਦੇ ਸਾਰਜੈਂਟ ਨੈਥਨ ਬ੍ਰੈਂਡਲੀ ਨੇ ਦੱਸਿਆ ਕਿ ਵੈਨ ਵਿਚ ਸਿਰਫ 15 ਯਾਤਰੀਆਂ ਦੇ ਸਵਾਰ ਹੋਣ ਦੀ ਜਗ੍ਹਾ ਸੀ ਪਰ ਉਸ ਵਿਚ ਲੱਗਭਗ ਦੁੱਗਣੇ ਯਾਤਰੀ ਬੈਠੇ ਸਨ। 

ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵਲੋਂ ਪੰਜਾਬੀ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ, ਖੇਡ ਮੰਤਰੀ ਨੇ ਕੀਤਾ ਟਵੀਟ

ਮਿਲੀ ਜਾਣਕਾਰੀ ਮੁਤਾਬਕ ਡਰਾਈਵਰ ਤੇਜ਼ ਗਤੀ ਨਾਲ ਵੈਨ ਚਲਾ ਰਿਹਾ ਸੀ। ਇਸ ਦੌਰਾਨ ਉਸ ਦਾ ਵੈਨ ‘ਤੇ ਕੰਟਰੋਲ ਨਾ ਰਿਹਾ ਅਤੇ ਉਹ ਇਕ ਖੰਭੇ ਨਾਲ ਟਕਰਾ ਗਈ। ਵੈਨ ਕਿਹੜੇ ਖੇਤਰ ਵਿਚ ਰਜਿਸਟਰਡ ਸੀ ਅਤੇ ਇਸ ਦਾ ਮਾਲਕ ਕੌਣ ਹੈ ਦੇ ਸੰਬੰਧ ਵਿਚ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।

Leave a Reply

Your email address will not be published. Required fields are marked *