ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਰਦਾਰ ਵੱਲਭਭਾਈ ਪਟੇਲ ਨੂੰ ਉਨ੍ਹਾਂ ਦੀ 69ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ। “ਮਹਾਨ ਸਰਦਾਰ ਪਟੇਲ ਨੂੰ ਉਨ੍ਹਾਂ ਦੀ ਪੁਨਯ ਤਿਥੀ ‘ਤੇ ਸ਼ਰਧਾਂਜਲੀ। ਅਸੀਂ ਸਦਾ ਲਈ ਉਨ੍ਹਾਂ ਦੀ ਸਾਡੇ ਦੇਸ਼ ਪ੍ਰਤੀ ਬੇਮਿਸਾਲ ਸੇਵਾ ਤੋਂ ਪ੍ਰੇਰਿਤ ਰਹਿੰਦੇ ਹਾਂ, ”ਮੋਦੀ ਨੇ ਆਪਣੇ ਟਵੀਟਰ ਹੈਂਡਲ ਤੋਂ ਟਵੀਟ ਕੀਤਾ।
Tributes to the great Sardar Patel on his Punya Tithi. We remain eternally inspired by his exceptional service to our nation.
— Narendra Modi (@narendramodi) December 15, 2019
ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ, ਸਰਦਾਰ ਪਟੇਲ ਸਾਡੇ ਸਾਰਿਆਂ ਲਈ ਇਕ ਅਨੌਖਾ ਪ੍ਰੇਰਣਾ ਸਰੋਤ ਹਨ, ਕਿਉਂਕਿ ਉਨ੍ਹਾਂ ਨੇ ਇਕ ਸੰਯੁਕਤ ਭਾਰਤ ਦੀ ਕਲਪਨਾ ਕੀਤੀ ਸੀ। “ਉਹ ਸਚਮੁੱਚ ਭਾਰਤ ਰਤਨ ਸੀ, ਜਿਨ੍ਹਾਂ ਨੇ ਨਾ ਸਿਰਫ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ ਬਲਕਿ ਦੇਸ਼ ਦੇ ਏਕੀਕਰਨ ਦੀ ਵੀ ਪਹਿਲ ਕੀਤੀ,”।
अपने दृढ़ संकल्प और मजबूत इच्छाशक्ति से एक संगठित व अटूट भारत की कल्पना को चरितार्थ करने वाले सरदार पटेल हम सभी के लिए प्रेरणा के अद्वितीय स्त्रोत हैं। वह सच्चे अर्थों में भारत रत्न थे, जिन्होंने न सिर्फ आज़ादी में अहम भूमिका निभाई बल्कि उसके बाद देश को एक करने का भी बीड़ा उठाया। pic.twitter.com/YhDK3bBFcQ
— Amit Shah (@AmitShah) December 15, 2019
“ਸਰਦਾਰ ਪਟੇਲ ਦੇ ਆਦਰਸ਼ਾਂ ਦੀ ਲੀਡਰਸ਼ਿਪ ਤੋਂ ਪ੍ਰੇਰਿਤ, ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਵਿੱਚੋਂ ਭ੍ਰਿਸ਼ਟਾਚਾਰ, ਜਾਤੀਵਾਦ ਅਤੇ ਖੁਸ਼ਹਾਲੀ ਨੂੰ ਖਤਮ ਕਰਕੇ ਇੱਕ ਸੁਰੱਖਿਅਤ ਅਤੇ ਸ਼ਕਤੀਸ਼ਾਲੀ ਭਾਰਤ ਬਣਾਇਆ ਹੈ। ਅੱਜ ਅਸੀਂ ਸਰਦਾਰ ਪਟੇਲ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਭੇਟ ਕਰਦੇ ਹਾਂ।’ ਅਮਿਤ ਸ਼ਾਹ ਨੇ ਟਵੀਟ ਕੀਤਾ।
ਦੱਸ ਦਈਏ ਭਾਰਤ ਦੇ ਗਣਤੰਤਰ ਦੇ ਨਿਰਮਾਣ ਲਈ ਪੂਰਵ ਸੁਤੰਤਰ ਦੇਸ਼ ਦੀਆਂ ਸਾਰੀਆਂ 562 ਰਿਆਸਤਾਂ ਨੂੰ ਇਕਜੁੱਟ ਕਰਨ ਦਾ ਸਿਹਰਾ ਸਰਦਾਰ ਪਟੇਲ ਨੂੰ ਜਾਂਦਾ ਹੈ। ਇਨ੍ਹਾਂ ਨੇ ਆਪਣੇ ਅੰਤਮ ਸਾਂਹ ਦੇਸ਼ ਦੀ ਸੇਵਾ ਵਿੱਚ 15 ਦਸੰਬਰ, 1950 ਨੂੰ ਲਏ। ਅਜਿਹੀ ਮਿਸਾਲ ਨੂੰ ਦੇਸ਼ ਦਾ ਸ਼ਤ-ਸ਼ਤ ਨਮਨ।

