‘ਵੈਕਸੀਨੇਸ਼ਨ ਦਾ ਅਸਰ, ਕੋਰੋਨਾ ਦੀ 2nd ਵੇਵ ਮੁਕਾਬਲੇ 3rd ਵੇਵ ‘ਚ ਹੋਈਆਂ ਘੱਟ ਮੌਤਾਂ’  

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੀ ਤੀਜੀ ਲਹਿਰ (The third wave of the corona) ਚੱਲ ਰਹੀ ਹੈ। ਇਸ ਵਿਚਾਲੇ ਅੱਜ ਕੇਂਦਰੀ ਸਿਹਤ ਮੰਤਰਾਲਾ (Union…

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੀ ਤੀਜੀ ਲਹਿਰ (The third wave of the corona) ਚੱਲ ਰਹੀ ਹੈ। ਇਸ ਵਿਚਾਲੇ ਅੱਜ ਕੇਂਦਰੀ ਸਿਹਤ ਮੰਤਰਾਲਾ (Union Ministry of Health) ਦੇ ਸਕੱਤਰ ਰਾਜੇਸ਼ ਭੂਸ਼ਣ (Rajesh Bhushan) ਨੇ ਦੱਸਿਆ ਕਿ ਏਸ਼ੀਆ ਵਿਚ ਪਿਛਲੇ 4 ਹਫਤੇ ਤੋਂ ਕੋਰੋਨਾ ਦੇ ਸੰਸਾਰਕ ਮਾਮਲਿਆਂ ਵਿਚ 7.9 ਫੀਸਦੀ ਤੋਂ ਲਗਭਗ 18.4 ਫੀਸਦੀ ਦਾ ਤੀਬਰ ਵਾਧਾ ਦੇਖਿਆ ਜਾ ਰਿਹਾ ਹੈ। ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵੀ ਤੇਜ਼ੀ ਨਾਲ ਉਛਾਲ ਦੇਖਿਆ ਜਾ ਰਿਹਾ ਹੈ। ਨਾਲ ਹੀ ਕਿਹਾ ਕਿ ਮਹਾਰਾਸ਼ਟਰ (Maharashtra), ਕਰਨਾਟਕ, ਤਮਿਲਨਾਡੂ, ਕੇਰਲ, ਪੱਛਮੀ ਬੰਗਾਲ, ਯੂ.ਪੀ., ਗੁਜਰਾਤ, ਓਡਿਸ਼ਾ, ਦਿੱਲੀ ਅਤੇ ਰਾਜਸਥਾਨ ਸਰਗਰਮ ਮਾਮਲਿਆਂ ਵਿਚ ਚੋਟੀ ਦੇ 10 ਸੂਬਿਆਂ ਵਿਚ ਸ਼ਾਮਲ ਹਨ। ਦੇਸ਼ ਵਿਚ ਰੋਜ਼ਾਨਾ ਆ ਰਹੇ ਕੋਰੋਨਾ ਦੇ ਅੰਕੜਿਆਂ ‘ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਮੁਕਾਬਲੇ ਵਿਚ ਤੀਜੀ ਲਹਿਰ ਵਿਚ ਸਰਗਰਮ ਮਾਮਲਿਆਂ ਦੇ ਮੁਕਾਬਲੇ ਵਿਚ ਹੋਣ ਵਾਲੀ ਮੌਤ ਦਰ ਬਹੁਤ ਘੱਟ ਗਈ ਹੈ। ਦੂਜੀ ਲਹਿਰ ਦੌਰਾਨ ਵੈਕਸੀਨੇਸ਼ਨ ਆਬਾਦੀ 2 ਫੀਸਦੀ ਸੀ, ਹੁਣ ਤੀਜੀ ਲਹਿਰ ਦੌਰਾਨ ਵੈਕਸੀਨੇਸ਼ਨ ਆਬਾਦੀ 72 ਫੀਸਦੀ ਹੈ। Also Read : IAS ਕੈਡਰ ਦੇ ਨਿਯਮਾਂ ਵਿਚ ਬਦਲਾਅ ‘ਤੇ ਭੜਕੀ ਮਮਤਾ ਬੈਨਰਜੀ, ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ 


ਸੂਬਾ ਵਾਰ ਕੋਰੋਨਾ ਦੇ ਅੰਕੜਿਆੰ ਦੀ ਜਾਣਕਾਰੀ ਦਿੰਦੇ ਹੋਏ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਕੇਰਲ ਵਿਚ ਪਾਜ਼ੀਟੀਵਿਟੀ ਰੇਟ 32 ਫੀਸਦੀ ਹੈ। ਦਿੱਲੀ ਵਿਚ ਪਾਜ਼ੀਟੀਵਿਟੀ ਰੇਟ 30 ਫੀਸਦੀ ਹੈ ਅਤੇ ਉੱਤਰ ਪ੍ਰਦੇਸ਼ ਵਿਚ 6 ਫੀਸਦੀ ਤੋਂ ਕੁਝ ਜ਼ਿਆਦਾ ਹੈ। ਦੇਸ਼ ਵਿਚ 11 ਸੂਬੇ ਅਜਿਹੇ ਹਨ ਜਿੱਥੇ 50 ਹਜ਼ਾਰ ਤੋਂ ਜ਼ਿਆਦਾ ਸਰਗਰਮ ਮਾਮਲੇ ਹਨ, 13 ਸੂਬਿਆਂ ਵਿਚ 10-50 ਹਜ਼ਾਰ ਵਿਚਾਲੇ ਸਰਗਰਮ ਮਾਮਲੇ ਹਨ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਵਿਸ਼ਵ ਵਿਚ ਕੋਰੋਨਾ ਦੀ ਚੌਥੀ ਲਹਿਰ ਦੇਖੀ ਜਾ ਰਹੀ ਹੈ, ਪਿਛਲੇ 1 ਹਫਤੇ ਵਿਚ ਰੋਜ਼ਾਨਾ 29 ਲੱਖ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 4 ਹਫਤਿਆਂ ਵਿਚ ਅਫਰੀਕਾ ਵਿਚ ਕੋਵਿਡ ਮਾਮਲੇ ਘੱਟ ਰਹੇ ਹਨ। ਏਸ਼ੀਆ ਵਿਚ ਕੋਵਿਡ ਮਾਮਲੇ ਵਧੇ ਹਨ। ਯੂਰਪ ਵਿਚ ਵੀ ਮਾਮਲੇ ਘੱਟ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 4 ਦਿਨਾਂ ਵਿਚ ਰੋਜ਼ਾਨਾ ਕੋਵਿਡ ਟੈਸਟ ਨੂੰ ਲਗਾਤਾਰ ਵਧਾਇਆ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਲਗਭਗ 19 ਲੱਖ ਟੈਸਟ ਕੀਤੇ ਹਨ। ਮਹਾਰਾਸ਼ਟਰ ਵਿਚ ਹਫਤਾਵਾਰੀ ਪਾਜ਼ੀਟੀਵਿਟੀ ਰੇਟ 2 ਫੀਸਦੀ ਤੋਂ ਵੱਧ ਕੇ 22 ਫੀਸਦੀ ਹੋ ਗਈ ਹੈ। ਕਰਨਾਟਕ ਵਿਚ ਪਾਜ਼ੀਟੀਵਿਟੀ 4 ਹਫਤੇ ਪਹਿਲਾਂ 0.5 ਫੀਸਦੀ ਸੀ ਜੋ ਹੁਣ 15 ਫੀਸਦੀ ਹੋ ਗਈ ਹੈ।

Leave a Reply

Your email address will not be published. Required fields are marked *