ਜੇ Whatsapp ਗਰੁੱਪ ਦੇ ਹੋ ਐਡਮਿਨ ਤਾਂ ਜਾਣ ਲਓ ਇਹ ਗਲ੍ਹਾਂ, ਨਹੀਂ ਤਾਂ ਜਾਣਾ ਪੈ ਸਕਦੈ ਜੇਲ

ਨਵੀਂ ਦਿੱਲੀ : ਜੇਕਰ ਤੁਸੀਂ ਕਿਸੇ ਵ੍ਹਾਟਸਐਪ ਗਰੁੱਪ (WhatsApp group) ਦੇ ਐਡਮਿਨ (Admin) ਹੋ ਤਾਂ ਇਹ ਖਬਰ ਖਾਸ ਤੌਰ ‘ਤੇ ਤੁਹਾਡੇ ਲਈ ਹੀ ਹੈ। ਗਰੁੱਪ…

ਨਵੀਂ ਦਿੱਲੀ : ਜੇਕਰ ਤੁਸੀਂ ਕਿਸੇ ਵ੍ਹਾਟਸਐਪ ਗਰੁੱਪ (WhatsApp group) ਦੇ ਐਡਮਿਨ (Admin) ਹੋ ਤਾਂ ਇਹ ਖਬਰ ਖਾਸ ਤੌਰ ‘ਤੇ ਤੁਹਾਡੇ ਲਈ ਹੀ ਹੈ। ਗਰੁੱਪ ਐਡਮਿਨ (Group admin) ਨੂੰ ਬਾਕੀ ਦੇ ਯੂਜ਼ਰਸ ਤੋਂ ਜ਼ਿਆਦਾ ਅਧਿਕਾਰ ਮਿਲਦੇ ਹਨ ਅਤੇ ਨਾਲ ਹੀ ਉਨ੍ਹਾਂ ਦੇ ਮੋਢਿਆਂ ‘ਤੇ ਜ਼ਿਆਦਾ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਅਜਿਹੇ ਵਿਚ ਜੇਕਰ ਕਿਸੇ ਗਰੁੱਪ ਵਿਚ ਕੋਈ ਗੈਰਕਾਨੂੰਨੀ ਕੰਮ (Illegal activities) ਕੀਤਾ ਜਾਂਦਾ ਹੈ। ਤਾਂ ਇਸ ਦੀ ਜ਼ਿੰਮੇਵਾਰੀ ਗਰੁੱਪ ਐਡਮਿਨ (Group admin) ਦੀ ਰਹਿੰਦੀ ਹੈ। ਗਰੁੱਪ ਐਡਮਿਨ (Group admin) ਨੂੰ ਪਤਾ ਹੋਵੇਗਾ ਕਿ ਗਰੁੱਪ ਵਿਚ ਕਿਸ ਤਰ੍ਹਾਂ ਦਾ ਕੰਟੈਂਟ ਸ਼ੇਅਰ ਹੋ ਰਿਹਾ ਹੈ। ਨਹੀਂ ਤਾਂ ਗਰੁੱਪ ਐਡਮਿਨ ਨੂੰ ਜੇਲ ਤੱਕ ਜਾਣਾ ਪੈ ਸਕਦਾ ਹੈ। 

WhatsApp group admin not responsible for member's posts, says HC - Times of  India

1 ਕਦੇ ਵੀ ਸ਼ੇਅਰ ਨਾ ਹੋਣ ਦਿਓ ਦੇਸ਼ ਵਿਰੋਧੀ ਕੰਟੈਂਟ
ਐਡਮਿਨ ਨੂੰ ਕਦੇ ਵੀ ਵ੍ਹਾਟਸਐਪ ਗਰੁੱਪ ਵਿਚ ਦੇਸ਼-ਵਿਰੋਧੀ ਕੰਟੈਂਟ ਸ਼ੇਅਰ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਜਦੋਂ ਇਸ ‘ਤੇ ਕਾਰਵਾਈ ਹੋਵੇਗੀ ਤਾਂ ਗਰੁੱਪ ਐਡਮਿਨ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਅਤੇ ਉਸ ਨੂੰ ਜੇਲ ਜਾਣਾ ਪੈ ਸਕਦਾ ਹੈ। ਅਜਿਹੇ ਵਿਚ ਇਕ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ਦੇ ਰਹਿਣ ਵਾਲੇ ਵ੍ਹਾਟਸਐਪ ਗਰੁੱਪ ਐਡਮਿਨ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

2 ਕਦੇ ਸ਼ੇਅਰ ਨਾ ਕਰੋ ਪਰਸਨਲ ਵੀਡੀਓ ਅਤੇ ਇਮੇਜ
ਵ੍ਹਾਟਸਐਪ ਗਰੁੱਪ ਵਿਚ ਬਿਨਾਂ ਕਿਸੇ ਦੀ ਇਜਾਜ਼ਤ ਦੇ ਉਸ ਦੀ ਪਰਸਨਲ ਫੋਟੋ ਅਤੇ ਵੀਡੀਓ ਸ਼ੇਅਰ ਕਰਨਾ ਅਪਰਾਧ ਦੇ ਦਾਇਰੇ ਵਿਚ ਆਉਂਦਾ ਹੈ। ਅਜਿਹਾ ਕਰਨ ‘ਤੇ ਫੋਟੋ ਅਤੇ ਵੀਡੀਓ ਸ਼ੇਅਰ ਕਰਨ ਵਾਲੇ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। ਫਿਰ ਚਾਹੇ ਉਹ ਗਰੁੱਪ ਐਡਮਿਨ ਹੋਵੇ ਜਾਂ ਕੋਈ ਹੋਰ ਯੂਜ਼ਰ।

3 ਸ਼ੇਅਰ ਨਾ ਹੋਣ ਦਿਓ ਹਿੰਸਾ ਭੜਕਾਉਣ ਵਾਲੀ ਪੋਸਟ
ਵ੍ਹਾਟਸਐਪ ਗਰੁੱਪ ਵਿਚ ਜੇਕਰ ਕੋਈ ਕਿਸੇ ਵੀ ਧਰਮ ਦੇ ਅਪਮਾਨ ਕਰਨ ਵਾਲੀ ਵੀਡੀਓ ਜਾਂ ਫੋਟੋ ਸ਼ੇਅਰ ਕਰਦਾ ਹੈ ਤਾਂ ਉਸ ਨੂੰ ਹਿੰਸਾ ਭੜਕਾਉਣ ਦੇ ਮਾਮਲੇ ਵਿਚ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ।

4 ਸ਼ੇਅਰ ਨਾ ਕਰੋ ਫੇਕ ਨਿਊਜ਼
ਲੋਕ ਇਨ੍ਹੀਂ ਦਿਨੀਂ ਅਜਿਹਾ ਹੀ ਕੁਝ ਵੀ ਲਿਖ ਕੇ ਵ੍ਹਾਟਸਐਪ ‘ਤੇ ਸਰਕੂਲੇਟ ਕਰਨ ਲੱਗਦੇ ਹਨ। ਇਸ ਨੂੰ ਲੈ ਕੇ ਹਾਲ ਹੀ ਵਿਚ ਇਕ ਨਵਾਂ ਨਿਯਮ ਬਣਾਇਆ ਗਿਆ ਹੈ, ਜਿਸ ਦੇ ਤਹਿਤ ਫਰਜ਼ੀ ਨਿਊਜ਼ ਅਤੇ ਫੇਕ ਅਕਾਉਂਟ ਚਲਾਉਣ ਵਾਲਿਆਂ ਦੇ ਖਿਲਾਫ ਜੇਕਰ ਕੋਈ ਸ਼ਿਕਾਇਤ ਕਰਦਾ ਹੈਤਾਂ ਅਜਿਹੇ ਅਕਾਉਂਟਸ ਨੂੰ ਬੰਦ ਕੀਤਾ ਜਾ ਸਕਦਾ ਹੈ।

5 ਸ਼ੇਅਰ ਨਾ ਕਰੋ ਇਸ ਤਰ੍ਹਾਂ ਦੀ ਵੀਡੀਓ
ਵ੍ਹਾਟਸਐਪ ਗਰੁੱਪ ਵਿਚ ਅਸ਼ਲੀਲ ਚੀਜਾਂ ਨੂੰ ਸ਼ੇਅਰ ਕਰਨਾ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਵ੍ਹਾਟਸਐਪ ‘ਤੇ ਚਾਈਲਡ ਪੋਰਨੋਗ੍ਰਾਫੀ, ਦੇਹ ਵਪਾਰ ਨਾਲ ਜੁੜੇ ਮੈਸੇਜ ਸ਼ੇਅਰ ਕਰਨਾ ਅਪਰਾਧ ਹੈ ਅਤੇ ਅਜਿਹਾ ਕਰਨ ‘ਤੇ ਭੇਜਣ ਵਾਲੇ ਯੂਜ਼ਰ ਨੂੰ ਜੇਲ ਦੀ ਸਜ਼ਾ ਦੀ ਵਿਵਸਥਾ ਹੈ।

Leave a Reply

Your email address will not be published. Required fields are marked *