ਇਕ ਪਾਸੇ USA ਝੇਲ ਰਿਹਾ ਹੈ ਕੋਰੋਨਾ ਦਾ ਕਹਿਰ,ਦੂਜੇ ਪਾਸੇ ਟਰੰਪ ਕਰਨ ਜਾ ਰਹੇ ਨੇ ਚੋਣ ਰੈਲੀਆਂ ਦੀ ਸ਼ੁਰੂਆਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਵੈਸੇ ਤਾਂ ਦੁਨੀਆ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਨਾਲ ਜੂਝ ਰਹੇ ਹਨ ਪਰ ਵਿਸ਼ਵ ਦਾ ਸੱਭ ਤੋਂ ਸ਼ਕਤੀਸ਼ਾਲੀ ਮੁਲਕ ਅਮਰੀਕਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਵੈਸੇ ਤਾਂ ਦੁਨੀਆ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਨਾਲ ਜੂਝ ਰਹੇ ਹਨ ਪਰ ਵਿਸ਼ਵ ਦਾ ਸੱਭ ਤੋਂ ਸ਼ਕਤੀਸ਼ਾਲੀ ਮੁਲਕ ਅਮਰੀਕਾ ਇਸ ਮਹਾਂਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਹੁਣ ਤੱਕ 20 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਿਕ 1 ਲੱਖ 15 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਪਰ ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਚੋਣ ਰੈਲੀਆਂ ਦੀ ਇਸ ਮਹੀਨੇ ਤੋਂ ਸ਼ੁਰੂਆਤ ਕਰਨਗੇ।

ਦਰਅਸਲ ਇਸ ਸਾਲ ਨਵੰਬਰ ਵਿਚ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੋਣੀਆਂ ਹਨ ਜਿਸ ਵਾਸਤੇ 3 ਨਵੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ ਪਰ ਕੋਰੋਨਾ ਸੰਕਟ ਕਾਰਨ ਚੋਣ ਰੈਲੀਆਂ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਪਈਆਂ ਸਨ ਜਿਸ ਦੀ ਸ਼ੁਰੂਆਤ ਹੁਣ ਡੋਨਾਲਡ ਟਰੰਪ ਕਰਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਹ 19 ਜੂਨ ਤੋਂ ਓਕਲਾਹੋਮਾ ਵਿਚ ਰਾਜਨੀਤਿਕ ਰੈਲੀਆਂ ਦੀ ਇਕ ਨਵੀਂ ਲੜੀ ਦੀ ਸ਼ੁਰੂਆਤ ਕਰਨਗੇ। ਟਰੰਪ ਨੇ ਵਾਇਟ ਹਾਊਸ ਵਿਚ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ”ਅਸੀ ਆਪਣੀ ਰੈਲੀਆਂ ਫਿਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲੀ ਰੈਲੀ ਓਕਲਾਹੋਮਾ ਦੇ ਤੁਲਸਾ ਵਿਚ ਹੋਵੇਗੀ”।ਟਰੰਪ ਨੇ ਅੱਗੇ ਕਿਹਾ ਕਿ ਉਹ ਫਲੋਰਿਡਾ, ਐਰੀਜ਼ੋਨਾ ਅਤੇ ਨਾਰਥ ਕੈਰੋਲੀਨ ਵਿਚ ਰੈਲੀਆਂ ਕਰਨਗੇ। ਜ਼ਿਕਰਯੋਗ ਹੈ ਕਿ ਰਿਪਬਲਿਕਨ ਪਾਰਟੀ ਵੱਲੋਂ ਇਸ ਵਾਰ ਫਿਰ ਟਰੰਪ ਦਾ ਹੀ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਬਣਨਾ ਤੈਅ ਹੈ ਹਾਲਾਂਕਿ ਇਸ ਦਾ ਐਲਾਨ ਅਗਲੇ ਮਹੀਨੇ ਜੁਲਾਈ ਵਿਚ ਹੋਵੇਗਾ। ਉੱਥੇ ਹੀ ਡੈਮਕ੍ਰੇਟਿਕ ਪਾਰਟੀ ਵੱਲੋਂ ‘ਜੋ ਬਿਡੇਨ’ ਦੀ ਉਮੀਦਵਾਰੀ ਲਗਭਗ ਪੱਕੀ ਹੋ ਚੁੱਕੀ ਹੈ।

ਅਮਰੀਕਾ ਵਿਚ ਕੀ ਹੈ ਕੋਰੋਨਾ ਦੀ ਸਥਿਤੀ

ਅਮਰੀਕਾ ਵਿਚ ਹੁਣ ਤੱਕ 2,066,401 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 115,130 ਜਾਨਾਂ ਜਾ ਚੁੱਕੀਆਂ ਹਨ,ਜਦਕਿ 808,494 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਗਿਣਤੀ 1,142,820 ਹੋ ਗਈ ਹੈ।

Leave a Reply

Your email address will not be published. Required fields are marked *