ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਹੁਣ ਤੱਕ 1.41 ਲੱਖ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਹੋ ਚੁੱਕੇ ਹਨ। ਦੇਸ਼ ਵਿਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦਰ 49.21 ਫੀਸਦੀ ਹੈ ਅਤੇ ਰਿਕਵਰੀ ਕਰ ਰਹੇ ਮਰੀਜ਼ਾਂ ਦੀ ਗਿਣਤੀ ਇਲਾਜ ਅਧੀਨ ਮਰੀਜ਼ਾਂ ਤੋਂ ਵੀ ਵੱਧ ਹੈ, ਇਸ ਗੱਲ ਦੀ ਜਾਣਕਾਰੀ ਅੱਜ ਵੀਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।
Today, our recovery rate is 49.21%. The number of patients recovered presently exceeds the number of active patients: Lav Agrawal, Joint Secretary, Health Ministry on COVID19 situation in the country pic.twitter.com/klM7AuiZaj
— ANI (@ANI) June 11, 2020
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਵਾਰਤਾ ਦੌਰਾਨ ਦਸਿਆ ਕਿ ”ਅੱਜ ਇਕ ਦਿਨ ਵਿਚ 5823 ਮਰੀਜ਼ ਠੀਕ ਹੋਏ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ 15 ਮਈ ਤੱਕ ਦੇਸ਼ ਵਿਚ ਕੋਰੋਨਾ ਕਾਰਨ ਮੌਤ ਦਰ 3.3 ਫੀਸਦੀ ਸੀ ਜੋ ਹੁਣ ਘੱਟ ਕੇ 2.8 ਫੀਸਦੀ ਰਹਿ ਗਈ ਹੈ ਅਤੇ ਕੋਰੋਨਾ ਵਾਇਰਸ ਦੇ ਸੰਕਰਮਨ ਨੂੰ ਰੋਕਣ ਵਿਚ ਲਾਕਡਾਊਨ ਕਾਰਗਰ ਸਾਬਿਤ ਹੋਇਆ ਹੈ, ਹਾਲਾਂਕਿ ਸਾਨੂੰ ਅੱਗੇ ਵੀ ਚੌਕਸੀ ਬਣਾ ਕੇ ਰੱਖਣੀ ਹੋਵੇਗੀ”। ਲਵ ਅਗਰਵਾਲ ਨੇ ਕਿਹਾ ਕਿ ਭਾਰਤ ਦੀ ਤੁਲਨਾ ਉਸੇ ਦੇਸ਼ ਨਾਲ ਕਰਨੀ ਚਾਹੀਦੀ ਹੈ ਜਿਸ ਦੀ ਜਨਸੰਖਿਆ ਸਾਡੇ ਦੇਸ਼ ਦੇ ਬਰਾਬਰ ਹੈ। ਜਿਨ੍ਹਾਂ ਦੇਸ਼ਾਂ ਦੀ ਜਨਸੰਖਿਆਂ ਸਾਡੇ ਮੁਕਾਬਲੇ ਕਾਫੀ ਘੱਟ ਹੈ ਉਨ੍ਹਾਂ ਨਾਲ ਅਸੀ ਆਪਣੀ ਤੁਲਨਾ ਨਹੀਂ ਕਰ ਸਕਦੇ। ਉੱਥੇ ਹੀ ਆਈਸੀਐਮਆਰ ਵੱਲੋਂ ਕਿਹਾ ਗਿਆ ਹੈ ਕਿ ਸ਼ਹਿਰਾਂ ਵਿਚ ਪਿੰਡਾਂ ਦੀ ਤੁਲਨਾ ‘ਚ ਜ਼ਿਆਦਾ ਮਾਮਲੇ ਪਾਏ ਜਾ ਰਹੇ ਹਨ। ਇਸ ਲਈ ਸੂਬਿਆਂ ਨੂੰ ਕੋਰੋਨਾ ਪ੍ਰਤੀ ਆਪਣੀ ਚੌਕਸੀ ਘੱਟ ਨਹੀਂ ਕਰਨੀ ਚਾਹੀਦੀ। ਆਈਸੀਐਮਆਰ ਮੁਤਾਬਕ ਦੇਸ਼ ਵਿਚ ਅਜੇ ਕਮਿਊਨਿਟੀ ਟਰਾਂਸਮਿਸ਼ਨ ਦੀ ਸਥਿਤੀ ਨਹੀਂ ਬਣੀ ਹੈ ਅਤੇ ਦੇਸ਼ ਦੇ 83 ਜਿਲ੍ਹਿਆਂ ਵਿਚ ਕੇਵਲ 0.73 ਫੀਸਦੀ ਲੋਕ ਹੀ ਇਸ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ ।ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਾਡੇ ਕੋਲ ਇਕ ਦਿਨ ਵਿਚ ਦੋ ਲੱਖ ਟੈਸਟ ਕਰਨ ਦੀ ਸਮਰੱਥਾ ਹੈ ਅਤੇ ਇਸ ਸਮੇਂ ਰੋਜ਼ਾਨਾ ਡੇਢ ਲੱਖ ਟੈਸਟ ਹੋ ਰਹੇ ਹਨ।
