UP Election: PM ਮੋਦੀ ਦੀ ਵੋਟਰਾਂ ਨੂੰ ਅਪੀਲ , ਕਿਹਾ- ‘ਪਹਿਲਾਂ ਵੋਟਿੰਗ ਫਿਰ…’

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਅਧੀਨ ਵੀਰਵਾਰ ਨੂੰ ਹੋ ਰਹੀ ਪਹਿਲੇ ਗੇੜ ਦੀ ਵੋਟਿੰਗ ‘ਚ ਵੋਟਰਾਂ ਨੂੰ…

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਅਧੀਨ ਵੀਰਵਾਰ ਨੂੰ ਹੋ ਰਹੀ ਪਹਿਲੇ ਗੇੜ ਦੀ ਵੋਟਿੰਗ ‘ਚ ਵੋਟਰਾਂ ਨੂੰ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,”ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਅੱਜ ਪਹਿਲੇ ਗੇੜ ਦੀ ਵੋਟਿੰਗ ਹੈ। ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਲੋਕਤੰਤਰ ਦੇ ਇਸ ਪਵਿੱਤਰ ਤਿਉਹਾਰ ‘ਚ ਵਧ-ਚੜ੍ਹ ਕੇ ਹਿੱਸਾ ਲੈਣ। ਯਾਦ ਰੱਖਣਾ ਹੈ- ਪਹਿਲੇ ਵੋਟਿੰਗ, ਫਿਰ ਜਲਪਾਨ।”

Also Read: UP Election: ਪਹਿਲੇ ਪੜਾਅ ਲਈ ਭਾਰੀ ਉਤਸ਼ਾਹ, ਸਵੇਰ ਤੋਂ ਹੀ ਲੱਗੀਆਂ ਲੰਬੀਆਂ ਕਤਾਰਾਂ

 

ਉੱਤਰ ਪ੍ਰਦੇਸ਼ ‘ਚ 7 ਗੇੜਾਂ ‘ਚ ਹੋਣ ਵਾਲੀ ਵੋਟਿੰਗ ਦਾ ਅੱਜ ਪਹਿਲੇ ਗੇੜ ਸ਼ੁਰੂ ਹੋ ਗਿਆ। ਇਸ ਗੇੜ ਚ ਪੱਛਮੀ ਉੱਤਰ ਪ੍ਰਦੇਸ਼ ਦੇ 11 ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ ‘ਚ ਸ਼ਾਮਲੀ, ਮੇਰਠ, ਹਾਪੁੜ, ਮੁਜ਼ੱਫਰਨਗਰ, ਬਾਗਪਤ, ਗਾਜ਼ੀਆਬਾਦ, ਬੁਲੰਦਸ਼ਹਿਰ, ਅਲੀਗੜ੍ਹ, ਆਗਰਾ, ਗੌਤਮਬੁੱਧ ਨਗਰ ਅਤੇ ਮਥੁਰਾ ਜ਼ਿਲ੍ਹੇ ਦੀਆਂ ਸੀਟਾਂ ਸ਼ਾਮਲ ਹਨ।

Also Read: ਬਜ਼ੁਰਗ ਨੂੰ ਮਾਰ ਜ਼ਮੀਨ ‘ਚ ਦੱਬਿਆ, ਪੈਸਿਆਂ ਲਈ ਕੀਤਾ ਕਬਾੜ ਦਾ ਕੰਮ ਕਰਨ ਵਾਲੇ ਦਾ ਕਤਲ

Leave a Reply

Your email address will not be published. Required fields are marked *