ਨਵੀਂ ਦਿੱਲੀ- ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਹੁਣ ਘੱਟ ਰਹੇ ਹਨ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 67 ਹਜ਼ਾਰ 84 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1241 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ ਹੁਣ 4 ਪ੍ਰਤੀਸ਼ਤ ਹੈ। ਕੱਲ੍ਹ ਦੇ ਮੁਕਾਬਲੇ ਅੱਜ 6 ਫੀਸਦੀ ਘੱਟ ਕੇਸ ਦਰਜ ਹੋਏ ਹਨ।
Also Read: UP Election: ਪਹਿਲੇ ਪੜਾਅ ਲਈ ਭਾਰੀ ਉਤਸ਼ਾਹ, ਸਵੇਰ ਤੋਂ ਹੀ ਲੱਗੀਆਂ ਲੰਬੀਆਂ ਕਤਾਰਾਂ
ਕੇਂਦਰੀ ਸਿਹਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 7 ਲੱਖ 90 ਹਜ਼ਾਰ 789 ਰਹਿ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 5 ਲੱਖ 6 ਹਜ਼ਾਰ 520 ਹੋ ਗਈ ਹੈ। ਅੰਕੜਿਆਂ ਮੁਤਾਬਕ ਹੁਣ ਤੱਕ 4 ਕਰੋੜ 11 ਲੱਖ 80 ਹਜ਼ਾਰ 751 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਕਿਹਾ ਹੈ ਕਿ ਕੱਲ੍ਹ ਭਾਰਤ ਵਿੱਚ ਕੋਰੋਨਾ ਵਾਇਰਸ ਲਈ 15 ਲੱਖ 11 ਹਜ਼ਾਰ 321 ਨਮੂਨਿਆਂ ਦੇ ਟੈਸਟ ਕੀਤੇ ਗਏ ਸਨ।
ਤੁਹਾਨੂੰ ਦੱਸ ਦੇਈਏ ਕਿ ਦੱਖਣੀ ਰਾਜ ਕੇਰਲ ‘ਚ ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਇੱਥੇ ਕੋਰੋਨਾ ਦੇ 23,253 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 63,46,631 ਹੋ ਗਈ। ਇਸ ਤੋਂ ਇੱਕ ਦਿਨ ਪਹਿਲਾਂ ਰਾਜ ਵਿੱਚ ਸੰਕਰਮਣ ਦੇ 29,471 ਮਾਮਲੇ ਸਾਹਮਣੇ ਆਏ ਸਨ। ਸੋਮਵਾਰ ਨੂੰ ਕੋਵਿਡ ਕਾਰਨ 854 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮਹਾਮਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 60,793 ਹੋ ਗਈ।
Also Read: UP Election: PM ਮੋਦੀ ਦੀ ਵੋਟਰਾਂ ਨੂੰ ਅਪੀਲ , ਕਿਹਾ- ‘ਪਹਿਲਾਂ ਵੋਟਿੰਗ ਫਿਰ…’
ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ ਲਗਭਗ 171 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 46 ਲੱਖ 44 ਹਜ਼ਾਰ 382 ਡੋਜ਼ਾਂ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਹੁਣ ਤੱਕ ਦਿੱਤੀਆਂ ਗਈ ਵੈਕਸੀਨ ਡੋਜ਼ ਦੀ ਗਿਣਤੀ 171 ਕਰੋੜ 28 ਲੱਖ 19 ਹਜ਼ਾਰ 947 ਹੋ ਚੁੱਕੀ ਹੈ।



