ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ 1,007 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਅਤੇ 23 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 13,387 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 437 ਹੋ ਗਿਆ ਹੈ ਜਦਕਿ 1749 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ ਜਿਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।
Before lockdown, doubling rate of #COVID19 cases was about 3 days, but according to data in the past 7 days, the doubling rate of cases now stands at 6.2 days. Doubling rate in 19 States, Union Territories are even lower than average doubling rate: Lav Aggrawal, Health Ministry pic.twitter.com/ycYpchvc2Z
— ANI (@ANI) April 17, 2020
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਲਾਕਡਾਊਨ ਤੋਂ ਪਹਿਲਾਂ ਹਰ ਦਿਨ ਕੋਰੋਨਾ ਦੇ ਕੇਸ 3 ਦਿਨਾਂ ਵਿਚ ਦੁਗਣੇ ਹੋ ਰਹੇ ਸਨ ਪਰ ਹੁਣ ਇਹ ਦਰ 6.2 ਰਹਿ ਗਈ ਹੈ। ਭਾਵ ਕੋਰੋਨਾ ਦੇ ਕੇਸ ਹੁਣ ਛੇ ਦਿਨਾਂ ਵਿਚ ਡਬਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ 19 ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿਚ ਡਬਲਿੰਗ ਰੇਟ ਘੱਟ ਹੋਈ ਹੈ ਉਹ ਕੇਰਲ, ਉਤਰਾਖੰਡ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਲੱਦਾਖ, ਪੁਦੁਚੇਰੀ, ਕਰਨਾਟਕ, ਜੰਮੂ ਕਸ਼ਮੀਰ, ਤੇਲੰਗਾਨਾ ਦਿੱਲੀ, ਬਿਹਾਰ, ਉੜੀਸਾ, ਤਾਮਿਲਨਾਡੂ ,ਆਂਧਰਾ ਪ੍ਰਦੇਸ਼, ਯੂਪੀ, ਪੰਜਾਬ, ਅਸਮ ਅਤੇ ਤਿਰਪੁਰਾ ਹਨ। ਉਨ੍ਹਾਂ ਦੱਸਿਆ ਹੁਣ ਕੋਰੋਨਾ ਦੇ ਮਾਮਲਿਆਂ ਵਿਚ 40 ਫ਼ੀਸਦੀ ਦੀ ਕਮੀ ਆਈ ਹੈ ਅਤੇ ਠੀਕ ਹੋਏ ਮਰੀਜ਼ਾਂ ਅਤੇ ਮੌਤਾਂ ਦਾ ਅਨੁਪਾਤ 80:20 ਹੈ ਜੋ ਕਿ ਬਾਕੀ ਦੇਸ਼ਾਂ ਦੀ ਤੁਲਨਾ ਵਿਚ ਕਾਫੀ ਜਿਆਦਾ ਹੈ। ਅਗਰਵਾਲ ਮੁਤਾਬਕ ਸਾਡਾ ਪੂਰਾ ਧਿਆਨ ਇਸ ਸਮੇਂ ਕੋਰੋਨਾ ਦੀ ਵੈਕਸੀਨ ਨੂੰ ਬਨਾਉਣ ਵਿਚ ਤੇਜ਼ੀ ਲਿਆਉਣ ਉੱਤੇ ਹੈ ਜਿਸ ਲਈ ਵਿਸ਼ਵਵਿਆਪੀ ਭਾਈਵਾਲਾਂ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੂਰੇ ਦੇਸ਼ ਵਿਚ ਹੁਣ ਤੱਕ 1919 ਕੋਵੀਡ 19 ਹਸਪਤਾਲ ਬਣਾਏ ਜਾ ਚੁੱਕੇ ਹਨ ਅਤੇ ਆਉਣ ਵਾਲੀ 10 ਮਈ ਤੱਕ ਦੇਸ਼ ਵਿਚ 10 ਲੱਖ ਟੈਸਟਿੰਗ ਕਿੱਟ ਤਿਆਰ ਕਰਨ ਦਾ ਟਿੱਚਾ ਹੈ ਅਤੇ ਹਰ ਮਹੀਨੇ 6 ਹਜ਼ਾਰ ਵੈਂਟੀਲੇਟ ਬਨਾਉਣ ਦੀ ਯੋਜਨਾ ਹੈ।
