ਰੇਲ ਸੇਵਾਵਾਂ ਉੱਤੇ ਰੋਕ ਲੱਗਣ ਤੋਂ ਬਾਅਦ ਵੀ ਭਾਰਤੀ ਰੇਲਵੇ ਕਰ ਰਿਹਾ ਹੈ ਕਰੋੜਾਂ ਦੀ ਕਮਾਈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਦੇ ਕਹਿਰ ਵਿਚਾਲੇ ਪੂਰੇ ਦੇਸ਼ ਵਿਚ 3 ਮਈ ਤੱਕ ਲਾਕਡਾਊਨ ਕੀਤਾ ਹੋਇਆ ਹੈ। ਇਸ ਦੌਰਾਨ ਸਾਰੀਆਂ ਉਡਾਨਾਂ ਅਤੇ ਰੇਲ ਸੇਵਾਵਾਂ ਉੱਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਦੇ ਕਹਿਰ ਵਿਚਾਲੇ ਪੂਰੇ ਦੇਸ਼ ਵਿਚ 3 ਮਈ ਤੱਕ ਲਾਕਡਾਊਨ ਕੀਤਾ ਹੋਇਆ ਹੈ। ਇਸ ਦੌਰਾਨ ਸਾਰੀਆਂ ਉਡਾਨਾਂ ਅਤੇ ਰੇਲ ਸੇਵਾਵਾਂ ਉੱਤੇ ਰੋਕ ਲਗਾਈ ਗਈ ਹੈ ਪਰ ਯਾਤਰੀ ਰੇਲ ਸੇਵਾਵਾਂ ਉੱਤੇ ਰੋਕ ਲਗਾਏ ਜਾਣ ਤੋਂ ਬਾਅਦ ਭਾਰਤੀ ਰੇਲਵੇ ਚੰਗੀ ਕਮਾਈ ਕਰ ਰਹੀ ਹੈ ਕਿਉਂਕਿ ਇਸ ਦੌਰਾਨ ਪਾਰਸਲ ਟਰੇਨਾਂ ਨੂੰ ਦੇਸ਼ ਵਿਚ ਇਕ ਤੋਂ ਦੂਜੀ ਥਾਂ ਮਾਲ ਦੀ ਢੁਆਈ ਲਈ ਰੇਲਵੇ ਦੁਆਰਾ ਵਰਤਿਆ ਜਾ ਰਿਹਾ ਹੈ।

Lockdown Extension : Railway News, Special Parcel Train will Run ...

ਲਾਕਡਾਊਨ ਦੌਰਾਨ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਦੀ ਕਮੀ ਨਾ ਆਵੇ ਇਸ ਲਈ ਪਾਰਸਲ ਟਰੇਨਾਂ ਦੇ ਰਾਹੀਂ ਮੈਡੀਕਲ ਉਪਕਰਨ, ਫੁੱਡ, ਤੇਲ , ਡੈਅਰੀ ਪ੍ਰੋਡਕਟ ਤੋਂ ਇਲਾਵਾ ਹਰ ਜ਼ਰੂਰੀ ਚੀਜ਼ ਦੀ ਢੁਆਈ ਜੋਰਾ-ਸ਼ੋਰਾਂ ‘ਤੇ ਚੱਲ ਰਹੀ ਹੈ ਜਿਸ ਕਰਕੇ ਰੇਲਵੇ ਚੰਗੀ ਕਮਾਈ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਲਾਕਡਾਊਨ ਦੇ ਪਹਿਲੇ ਫੇਜ਼ ਵਿਚ ਪਾਰਸਲ ਟਰੇਨਾਂ ਰਾਹੀਂ ਰੇਲਵੇ ਨੂੰ 7 ਕਰੋੜ ਰੁਪਏ ਦੀ ਕਮਾਈ ਹੋ ਚੁੱਕੀ ਹੈ। ਰਿਪੋਰਟਾਂ ਮੁਤਾਬਕ 14 ਅਪ੍ਰੈਲ ਨੂੰ ਭਾਰਤੀ ਰੇਲਵੇ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਕੁੱਲ 77 ਟਰੇਨਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚੋਂ 75 ਪਾਰਸਨ ਸਪੈਸ਼ਲ ਟਰੇਨਾਂ ਹਨ ਅਤੇ ਇਕ ਦਿਨ ਵਿਚ ਰੇਲਵੇ 1.835 ਟਨ ਮਾਲ ਦੀ ਢੁਆਈ ਕਰਦਾ ਹੈ ਜਿਸ ਨਾਲ ਉਸ ਨੂੰ 63 ਲੱਖ ਰੁਪਏ ਦੀ ਕਮਾਈ ਹੋਈ ਹੈ। ਰੇਲਵੇ ਮੁਤਾਬਕ ਲਾਕਡਾਊਨ ਦੇ ਪਹਿਲੇ ਪੜਾਅ ਦੌਰਾਨ 20,474 ਟਨ ਮਾਲ ਦੀ ਢੁਆਈ ਹੋਈ ਜਿਸ ਨਾਲ ਕੁੱਲ 7.54 ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਹ ਵੀ ਦੱਸ ਦਈਏ ਕਿ ਕੋਰੋਨਾ ਕਰਕੇ ਕੀਤੇ ਲਾਕਡਾਊਨ ਕਾਰਨ ਭਾਰਤੀ ਰੇਲਵੇ ਨੂੰ ਸਾਰੀਆਂ ਯਾਤਰੀ ਟਰੇਨਾਂ ਦੀ ਓਪਰੇਟਿੰਗ ਰੋਕਣੀ ਪਈ ਹੈ ਅਤੇ ਯਾਤਰੀਆਂ ਦੁਆਰਾ ਬੁੱਕ ਕੀਤੇ ਟਿਕਟਾਂ ਨੂੰ ਰੱਦ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਪੈਸੇ ਵਾਪਸ ਦੇਣ ਦੀ ਗੱਲ ਕਹੀ ਹੈ ਜਿਸ ਕਰਕੇ 22 ਮਾਰਚ ਤੋਂ 3 ਮਈ ਵਿਚਾਲੇ ਬੁੱਕ ਕੀਤੇ 94 ਲੱਖ ਟਿਕਟਾਂ ਨੂੰ ਰੱਦ ਕਰਨ ਕਰਨ ਨਾਲ ਰੇਲਵੇ ਨੂੰ ਵਿਚ 1490 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

Leave a Reply

Your email address will not be published. Required fields are marked *