ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਕੋਰੋਨਾ ਵਾਇਰਸ ਆਪਣਾ ਹਰ ਦਿਨ ਖਤਰਨਾਕ ਰੂਪ ਵਿਖਾ ਰਿਹਾ ਹੈ। ਕੋਰੋਨਾ ਮਹਾਂਮਾਰੀ ਨੇ ਦੇਸ਼ ਦੇ ਹਰ ਸੂਬੇ ਵਿਚ ਆਪਣੇ ਪੈਰ ਜਮਾਏ ਹੋਏ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸ 7 ਲੱਖ 60 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੇ ਹਨ ਅਤੇ 21 ਹਜ਼ਾਰ ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ ਹਨ ਪਰ ਉੱਥੇ ਹੀ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦਾ ਕਹਿਣਾ ਹੈ ਕਿ ਦੇਸ਼ ਵਿਚ ਕੋਈ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੈ।
During our discussions today, experts again stated that there is no community transmission in India. There may be some localised pockets where transmission is high but as a country, there's no community transmission: Health Min Harsh Vardhan after Group of Ministers meet #COVID19 pic.twitter.com/JsETsYfHaV
— ANI (@ANI) July 9, 2020
ਡਾਕਟਰ ਹਰਸ਼ਵਰਧਨ ਨੇ ਕਿਹਾ ਹੈ ਕਿ ਅੱਜ ਸਾਡੀ ਚਰਚਾ ਦੌਰਾਨ ਮਾਹਰਾਂ ਨੇ ਮੁੜ ਕਿਹਾ ਕਿ ਭਾਰਤ ਵਿਚ ਕੋਈ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੈ। ਕੁੱਝ ਸਥਾਨਕ ਪਾਕੇਟ ਹੋ ਸਕਦੇ ਹਨ ਜਿੱਥੇ ਟਰਾਂਸਮਿਸ਼ਨ ਜ਼ਿਆਦਾ ਹੈ ਪਰ ਇਕ ਦੇਸ਼ ਦੇ ਰੂਪ ਵਿਚ ਕੋਈ ਸਮੁਦਾਇਕ ਪ੍ਰਸਾਰ ਨਹੀਂ ਹੈ। ਡਾਕਟਰ ਹਰਸ਼ਵਰਧਨ ਨੇ ਅੱਗੇ ਕਿਹਾ ਕਿ ਅੱਜ ਸਾਡਾ ਰਿਕਵਰੀ ਰੇਟ 62.03 ਫੀਸਦੀ ਹੈ, ਸਾਡੀ ਮੌਤ ਦਰ ਦੁਨੀਆ ਵਿਚ ਸੱਭ ਤੋਂ ਘੱਟ 2.75 ਫੀਸਦੀ ਹੈ । ਸਾਡਾ ਡਬਲਿੰਗ ਰੇਟ 21.8 ਦਿਨ ਹੈ। ਮਾਹਰਾਂ ਨੇ ਦੱਸਿਆ ਹੈ ਕਿ ਭਾਰਤ ਵਿਚ ਹੁਣ ਤੱਕ ਕੋਈ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੋਇਆ ਹੈ। ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਦਿੱਲੀ ਅਤੇ ਤਾਮਿਲਨਾਡੂ ਵਿਚ ਕੋਰੋਨਾ ਦੇ ਮਾਮਲੇ 1-1 ਲੱਖ ਦਾ ਅੰਕੜਾ ਪਾਰ ਕਰ ਚੁੱਕੇ ਹਨ। ਜਦਕਿ ਮਹਾਰਾਸ਼ਟਰ ਵਿਚ ਇਹ ਸੰਖਿਆ 2 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 24,879 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 487 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 767,296 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 21,129 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 476,378 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 269,789 ਹੋ ਗਈ ਹੈ।
